ਰਾਹੁਲ ਨੇ ਬਣਾਇਆ ਵੱਡਾ ਰਿਕਾਰਡ, ਕੋਹਲੀ ਨੂੰ ਛੱਡਿਆ ਪਿੱਛੇ

07/04/2018 9:36:11 PM

ਜਲੰਧਰ— ਜਿੰਨੀ ਤੇਜ਼ੀ ਨਾਲ ਕ੍ਰਿਕਟ ਬਦਲ ਰਿਹਾ ਹੈ, ਉਨ੍ਹੀ ਹੀ ਤੇਜ਼ੀ ਨਾਲ ਰਿਕਾਰਡ ਵੀ ਬਣ-ਟੁੱਟ ਰਹੇ ਹਨ। ਹੁਣ ਇਸ ਤਰ੍ਹਾਂ ਦੇ ਮਾਮਲੇ 'ਚ ਭਾਰਤੀ ਟੀਮ ਦੇ ਧਮਾਕੇਦਾਰ ਬੱਲੇਬਾਜ਼ ਕੇ. ਐੱਲ. ਰਾਹੁਲ ਨੇ ਆਪਣੇ ਨਾਂ ਇਕ ਇਸ ਤਰ੍ਹਾਂ ਦੀ ਉੁਪਲੱਬਧੀ ਦਰਜ ਕੀਤੀ ਹੈ ਜਿਸ ਤੋਂ ਅੱਗੇ ਹੋਰ ਕੋਈ ਵੀ ਬੱਲੇਬਾਜ਼ ਨਹੀਂ ਹੈ।


ਟੀ-20 ਕ੍ਰਿਕਟ 'ਚ ਰੋਹਿਤ ਸ਼ਰਮਾ ਤੋਂ ਬਾਅਦ 2 ਸੈਂਕੜੇ ਲਗਾਉਣ ਵਾਲੇ ਰਾਹੁਲ ਨੇ ਮੰਗਲਵਾਰ ਨੂੰ ਇੰਗਲੈਂਡ ਖਿਲਾਫ ਪਹਿਲੇ ਟੀ-20 ਮੈਚ 'ਚ 101 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਰਾਹੁਲ ਨੇ ਨਾ ਸਿਰਫ ਭਾਰਤੀ ਟੀਮ ਨੂੰ ਜਿੱਤ ਹਾਸਲ ਕਰਵਾਈ ਬਲਕਿ ਟੀ-20 ਦੀ 15 ਪਾਰੀਆਂ 'ਚ 50 ਤੋਂ ਜ਼ਿਆਦਾ ਦੀ ਔਸਤ ਨਾਲ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਬਣ ਗਏ ਹਨ। ਇਸ ਤਰ੍ਹਾਂ ਕਰਨ 'ਤੇ ਰਾਹੁਲ ਨੇ ਵਿਰਾਟ ਨੂੰ ਪਿੱਛੇ ਛੱਡ ਦਿੱਤਾ।


ਕ੍ਰਿਕਟ ਦੇ ਕਈ ਰਿਕਾਰਡ ਆਪਣੇ ਨਾਂ ਕਰਨ ਵਾਲੇ ਵਿਰਾਟ ਕੋਹਲੀ ਨੇ ਟੀ-20 ਦੀ 15 ਪਾਰੀਆਂ 'ਚ ਹੁਣ ਤਕ 49.07 ਦੀ ਔਸਤ ਨਾਲ ਦੌੜਾਂ ਬਣਾਈਆਂ ਸਨ ਜਦਕਿ ਰਾਹੁਲ ਨੇ ਇੰਗਲੈਂਡ ਖਿਲਾਫ ਆਪਣੀ ਪਾਰੀ ਦੇ ਦੌਰਾਨ ਸੈਂਕੜਾ ਲਗਾ ਕੇ ਆਪਣੀ ਔਸਤ ਨੂੰ 55.92 'ਤੇ ਲੈ ਆਏ ਹਨ। ਰਾਹੁਲ ਨੇ ਇਸ ਰਿਕਾਰਡ ਦੇ ਨਾਲ ਪਾਕਿਸਤਾਨ ਦੇ ਧਮਾਕੇਦਾਰ ਬੱਲੇਬਾਜ਼ ਬਾਬਰ ਆਜਮ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਬਾਬਰ ਦੇ ਨਾਂ ਹੁਣ ਤਕ 15 ਪਾਰੀਆਂ 'ਚ 53 ਦੀ ਔਸਤ ਨਾਲ ਦੌੜਾਂ ਬਣਾਉਣ ਦਾ ਰਿਕਾਰਡ ਦਰਜ ਸੀ ਜਿਸ ਨੂੰ ਰਾਹੁਲ ਨੇ ਤੋੜ ਦਿੱਤਾ।