ਨਡਾਲ ਪਿੱਠ ਦੀ ਦਰਦ ਕਾਰਨ ਨਹੀਂ ਖੇਡੇ, ਜੋਕੋਵਿਚ ਦੀ ਟੀਮ ਨੇ ਜਿੱਤ ਨਾਲ ਕੀਤੀ ਸ਼ੁਰੂਆਤ

02/02/2021 3:48:31 PM

ਮੈਲਬੋਰਨ— ਰਾਫ਼ੇਲ ਨਡਾਲ ਪਿੱਠ ਦਰਦ ਕਾਰਨ ਏ. ਟੀ. ਪੀ. ਕੱਪ ਟੈਨਿਸ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਤੋਂ ਹਟ ਗਏ ਪਰ ਉਨ੍ਹਾਂ ਦੇ ਇਸ ਹਫ਼ਤੇ ਸਪੈਨਿਸ਼ ਟੀਮ ’ਚ ਵਾਪਸੀ ਕਰਨ ਦੀ ਸੰਭਾਵਨਾ ਹੈ। ਵਿਸ਼ਵ ’ਚ ਦੂਜੇ ਨੰਬਰ ਦੇ ਨਡਾਲ ਨੇ ਆਸਟਰੇਲੀਆ ਦੇ ਐਲੇਕਸ ਡਿ ਮਿਨੌਰ ਖ਼ਿਲਾਫ਼ ਮੰਗਲਵਾਰ ਨੂੰ ਹੋਣ ਵਾਲੇ ਮੈਚ ਤੋਂ ਪਹਿਲਾਂ ਐਲਾਨ ਕੀਤਾ ਕਿ ਉਨ੍ਹਾਂ ਦੀ ਪਿੱਠ ਦੇ ਹੇਠਲੇ ਹਿੱਸੇ ’ਚ ਦਰਦ ਹੈ। 
ਇਹ ਵੀ ਪੜ੍ਹੋ : ਭਾਰਤੀ ਪ੍ਰਸ਼ੰਸਕਾਂ ਲਈ ਖ਼ੁਸ਼ਖ਼ਬਰੀ, ਸੱਟ ਤੋਂ ਉਭਰਿਆ ਇਹ ਧਾਕੜ ਕ੍ਰਿਕਟਰ ਇੰਗਲੈਂਡ ਖ਼ਿਲਾਫ਼ ਟੀਮ ’ਚ ਕਰੇਗਾ ਵਾਪਸੀ

ਇਸ ਵਿਚਾਲੇ ਚੋਟੀ ਦੀ ਰੈਂਕਿੰਗ ਦੇ ਨੋਵਾਕ ਜੋਕੋਵਿਚ ਦੀ ਅਗਵਾਈ ’ਚ ਸਰਬੀਆ ਨੇ ਕੈਨੇਡਾ ’ਤੇ 2-1 ਦੀ ਜਿੱਤ ਨਾਲ ਖ਼ਿਤਾਬ ਬਚਾਉਣ ਦੀ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਜੋਕੋਵਿਚ ਨੇ ਡੈਨਿਸ ਸ਼ਾਪੋਵਾਲੋਵ ਨੂੰ 7-5, 7-5 ਨਾਲ ਹਰਾ ਕੇ ਮੁਕਾਬਲੇ ਨੂੰ ਡਬਲਜ਼ ਮੈਚ ਤੱਕ ਖਿੱਚ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਫ਼ਿਲਿਪ ਕਾਜੀਨੋਵਿਚ ਦੇ ਨਾਲ ਮਿਲ ਕੇ ਮਿਲੋਸ ਰਾਓਨਿਚ ਤੇ ਸ਼ਾਪਾਵਾਲੋਵ ਨੂੰ 7-5, 7-6 (4) ਹਰਾਇਆ। ਇਸ ਵਿਚਾਲੇ ਸਰਬੀਆਈ ਪ੍ਰਸ਼ੰਸਕਾਂ ਦੇ ਹੌਸਲੇ ਬੁਲੰਦ ਰਹੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh