'R ਅਸ਼ਵਿਨ ਟੀ-20 ਅਤੇ ਵਨਡੇ 'ਚ ਜਗ੍ਹਾ ਦੇ ਹੱਕਦਾਰ ਨਹੀਂ', ਯੁਵਰਾਜ ਸਿੰਘ ਨੇ ਕਿਉਂ ਆਖੀ ਇਹ ਗੱਲ?

01/14/2024 6:38:24 PM

ਸਪੋਰਟਸ ਡੈਸਕ- ਟੀਮ ਇੰਡੀਆ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਨੇ ਭਾਰਤੀ ਸਪਿਨਰ ਆਰ ਅਸ਼ਵਿਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਆਰ ਅਸ਼ਵਿਨ ਟੀਮ ਇੰਡੀਆ ਦੀ ਵਨਡੇ ਅਤੇ ਟੀ-20 ਟੀਮ 'ਚ ਜਗ੍ਹਾ ਪਾਉਣ ਦੇ ਹੱਕਦਾਰ ਨਹੀਂ ਹਨ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਟੀਮ ਇੰਡੀਆ ਦੀ ਟੈਸਟ ਟੀਮ 'ਚ ਆਰ ਅਸ਼ਵਿਨ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਧਾਕੜ ਖਿਡਾਰੀ ਨੇ ਇਹ ਗੱਲਾਂ 'ਯੁਵਰਾਜ ਸਿੰਘ ਸੈਂਟਰ ਆਫ ਐਕਸੀਲੈਂਸ' ਦੀ ਸ਼ੁਰੂਆਤ ਮੌਕੇ ਕਹੀਆਂ।
ਜਦੋਂ ਯੁਵਰਾਜ ਸਿੰਘ ਤੋਂ ਪੁੱਛਿਆ ਗਿਆ ਕਿ ਕੀ ਆਰ ਅਸ਼ਵਿਨ ਨੂੰ ਸਫੈਦ ਗੇਂਦ ਕ੍ਰਿਕਟ 'ਚ ਸਹੀ ਮੌਕਾ ਨਹੀਂ ਮਿਲ ਰਿਹਾ ਹੈ? ਇਸ 'ਤੇ ਯੁਵਰਾਜ ਨੇ ਕਿਹਾ, 'ਅਸ਼ਵਿਨ ਇਕ ਮਹਾਨ ਗੇਂਦਬਾਜ਼ ਹਨ ਪਰ ਮੈਨੂੰ ਨਹੀਂ ਲੱਗਦਾ ਕਿ ਉਹ ਟੀ-20 ਅਤੇ ਵਨਡੇ ਟੀਮ 'ਚ ਜਗ੍ਹਾ ਦੇ ਹੱਕਦਾਰ ਹਨ। ਉਹ ਬਹੁਤ ਚੰਗੀ ਗੇਂਦਬਾਜ਼ੀ ਕਰਦੇ ਹਨ ਪਰ ਉਹ ਬੱਲੇਬਾਜ਼ੀ ਅਤੇ ਫੀਲਡਿੰਗ ਵਿੱਚ ਟੀਮ ਲਈ ਕੀ ਕਰ ਸਕਦੇ ਹੈ? ਹਾਂ ਉਨ੍ਹਾਂ ਨੂੰ ਟੈਸਟ ਟੀਮ 'ਚ ਜ਼ਰੂਰ ਹੋਣਾ ਚਾਹੀਦਾ ਹੈ। ਪਰ ਉਹ ਸਫੈਦ ਗੇਂਦ ਦੀ ਕ੍ਰਿਕਟ ਵਿੱਚ ਜਗ੍ਹਾ ਦੇ ਹੱਕਦਾਰ ਨਹੀਂ ਹਨ।

ਇਹ ਵੀ ਪੜ੍ਹੋ- ਸਾਬਕਾ ਭਾਰਤੀ ਕ੍ਰਿਕਟਰ ਸੌਰਭ ਗਾਂਗੁਲੀ ’ਤੇ ਬਣੇਗੀ ਬਾਇਓਪਿਕ
ਟੈਸਟ ਕ੍ਰਿਕਟ ਵਿੱਚ ਭਾਰਤ ਦਾ ਦੂਜਾ ਚੋਟੀ ਦਾ ਗੇਂਦਬਾਜ਼
ਆਰ ਅਸ਼ਵਿਨ ਟੈਸਟ ਕ੍ਰਿਕਟ ਵਿੱਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਦੂਜੇ ਗੇਂਦਬਾਜ਼ ਹਨ। ਉਨ੍ਹਾਂ ਦੇ ਖਾਤੇ 'ਚ 490 ਵਿਕਟਾਂ ਹਨ। ਉਹ ਸਭ ਤੋਂ ਵੱਧ ਟੈਸਟ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਵਿੱਚ ਕੁੱਲ ਮਿਲਾ ਕੇ 9ਵੇਂ ਸਥਾਨ 'ਤੇ ਹੈ। ਟੈਸਟ ਕ੍ਰਿਕਟ 'ਚ ਉਨ੍ਹਾਂ ਨੇ 23.69 ਦੀ ਮਜ਼ਬੂਤ ​​ਗੇਂਦਬਾਜ਼ੀ ਔਸਤ ਨਾਲ ਵਿਕਟਾਂ ਲਈਆਂ ਹਨ। ਇੱਥੇ ਉਨ੍ਹਾਂ ਨੇ 34 ਵਾਰ 5 ਵਿਕਟਾਂ ਅਤੇ 8 ਵਾਰ 10-10 ਵਿਕਟਾਂ ਲਈਆਂ ਹਨ। ਉਹ ਟੈਸਟ ਕ੍ਰਿਕਟ ਵਿੱਚ ਇੱਕ ਬੱਲੇਬਾਜ਼ ਵਜੋਂ ਵੀ ਸਫਲ ਰਹੇ ਹਨ  ਹੈ। ਉਨ੍ਹਾਂ ਦੇ ਨਾਂ 26.83 ਦੀ ਬੱਲੇਬਾਜ਼ੀ ਔਸਤ ਨਾਲ 3,193 ਦੌੜਾਂ ਹਨ। ਉਨ੍ਹਾਂ ਨੇ ਟੈਸਟ ਕ੍ਰਿਕਟ 'ਚ ਵੀ 5 ਸੈਂਕੜੇ ਲਗਾਏ ਹਨ।

ਇਹ ਵੀ ਪੜ੍ਹੋ- ਟੀਮ ਇੰਡੀਆ ਦਾ ‘ਮੈਂਟੋਰ’ ਬਣਨਾ ਚਾਹੁੰਦਾ ਹੈ ਯੁਵਰਾਜ ਸਿੰਘ
ਵਨਡੇ-ਟੀ-20 'ਚ ਟੈਸਟ ਵਰਗੀ ਸਫਲਤਾ ਨਹੀਂ ਮਿਲੀ
ਉਹ ਵਨਡੇ ਅਤੇ ਟੀ-20 ਇੰਟਰਨੈਸ਼ਨਲ ਵਿੱਚ ਓਨੇ ਸਫਲ ਨਹੀਂ ਰਹੇ ਜਿੰਨੇ ਉਹ ਟੈਸਟ ਵਿੱਚ ਰਹੇ ਹਨ। ਵਨਡੇ 'ਚ ਉਨ੍ਹਾਂ ਨੇ 116 ਮੈਚਾਂ 'ਚ 156 ਵਿਕਟਾਂ ਲਈਆਂ ਹਨ, ਜਦਕਿ ਟੀ-20 ਇੰਟਰਨੈਸ਼ਨਲ 'ਚ ਉਨ੍ਹਾਂ ਨੇ 65 ਮੈਚਾਂ 'ਚ 72 ਵਿਕਟਾਂ ਹਾਸਲ ਕੀਤੀਆਂ ਹਨ। ਸਫੈਦ ਗੇਂਦ ਨਾਲ ਖੇਡੇ ਗਏ ਇਨ੍ਹਾਂ ਦੋਵਾਂ ਫਾਰਮੈਟਾਂ 'ਚ ਉਹ ਬੱਲੇ ਨਾਲ ਟੈਸਟ ਵਰਗਾ ਪ੍ਰਦਰਸ਼ਨ ਨਹੀਂ ਦਿਖਾ ਸਕੇ। ਵਨਡੇ ਵਿਚ ਉਨ੍ਹਾਂ ਦੀ ਬੱਲੇਬਾਜ਼ੀ ਔਸਤ 16.44 ਹੈ ਅਤੇ ਟੀ-20 ਵਿਚ ਉਨ੍ਹਾਂ ਨੇ 26.28 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Aarti dhillon

This news is Content Editor Aarti dhillon