ਕਾਦਿਰ ਦਾ ਬੇਟਾ ਉਸਮਾਨ ਪਾਕਿ ਟੀ-20 ਟੀਮ 'ਚ ; ਸਰਫਰਾਜ਼ ਟੈਸਟ ਟੀਮ 'ਚੋਂ ਬਾਹਰ

10/22/2019 1:30:08 AM

ਕਰਾਚੀ- ਪਾਕਿਸਤਾਨ ਨੇ ਆਸਟਰੇਲੀਆ ਵਿਚ ਟੀ-20 ਕੌਮਾਂਤਰੀ ਅਤੇ ਟੈਸਟ ਲੜੀ ਲਈ ਆਪਣੇ ਜ਼ਮਾਨੇ ਦੇ ਧਾਕੜ ਲੈੱਗ ਸਪਿਨਰ ਅਬਦੁਲ ਕਾਦਿਰ ਦੇ ਬੇਟੇ ਸਮੇਤ ਪੰਜ ਨਵੇਂ ਚਿਹਰੇ ਟੀਮ ਵਿਚ ਸ਼ਾਮਲ ਕੀਤੇ ਹਨ, ਜਦਕਿ ਹਾਲ ਹੀ ਵਿਚ ਬਰਖਾਸਤ ਕੀਤੇ ਗਏ ਕਪਤਾਨ ਸਰਫਰਾਜ਼ ਅਹਿਮਦ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਲੈੱਗ ਸਪਿਨਰ ਆਲਰਾਊਂਡਰ 26 ਸਾਲਾ ਉਸਮਾਨ ਨੂੰ ਟੀ-20 ਟੀਮ ਵਿਚ ਚੁਣਿਆ ਗਿਆ ਹੈ। ਉਹ ਪਿਛਲੇ ਸੈਸ਼ਨ ਦੌਰਾਨ ਆਸਟਰੇਲੀਆ 'ਚ ਬਿੱਗ ਬੈਸ਼ ਲੀਗ ਵਿਚ ਖੇਡਿਆ ਸੀ। ਸੀਨੀਅਰ ਖਿਡਾਰੀ ਸ਼ੋਇਬ ਮਲਿਕ, ਮੁਹੰਮਦ ਹਫੀਜ਼ ਅਤੇ ਅਹਿਮਦ ਸਰਫਰਾਜ਼ ਨੂੰ ਵੀ ਟੀ-20 ਟੀਮ ਵਿਚ ਨਹੀਂ ਚੁਣਿਆ ਗਿਆ ਹੈ।

 
ਸਾਬਕਾ ਕਪਤਾਨ ਸਰਫਰਾਜ਼ ਨੂੰ ਟੀਮ ਵਿਚ ਨਹੀਂ ਚੁਣਿਆ ਗਿਆ ਅਤੇ ਉਸ ਦੀ ਜਗ੍ਹਾ ਦੋਵੇਂ ਸਵਰੂਪਾਂ ਵਿਚ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੂੰ ਰੱਖਿਆ ਗਿਆ ਹੈ। ਮੁੱਖ ਚੋਣਕਾਰ ਮਿਸਬਾਹ ਉਲ ਹੱਕ ਨੇ ਟੀਮ ਦਾ ਐਲਾਨ ਕੀਤਾ, ਜਿਸ ਵਿਚ ਬੱਲੇਬਾਜ਼ ਖੁਸ਼ਦਿਲ ਸ਼ਾਹ, ਤੇਜ਼ ਗੇਂਦਬਾਜ਼ ਮੂਸਾ ਖਾਨ ਅਤੇ ਉਸਮਾਨ ਨੂੰ ਟੀ-20 ਟੀਮ ਵਿਚ ਪਹਿਲੀ ਵਾਰ ਜਗ੍ਹਾ ਮਿਲੀ ਹੈ। ਮੂਸਾ ਖਾਨ ਅਤੇ ਨਸੀਮ ਸ਼ਾਹ ਤੋਂ ਇਲਾਵਾ ਖੱਬੇ ਹੱਥ ਦੇ ਸਪਿਨਰ ਕਾਸਿਫ ਭੱਟੀ ਨੂੰ ਟੈਸਟ ਟੀਮ ਵਿਚ ਲਿਆ ਗਿਆ ਹੈ। ਤੇਜ਼ ਗੇਂਦਬਾਜ਼ ਇਮਰਾਨ ਖਾਨ ਸੀਨੀਅਰ ਦੀ ਵੀ ਟੈਸਟ ਟੀਮ ਵਿਚ ਵਾਪਸੀ ਹੋਈ ਹੈ।

Gurdeep Singh

This news is Content Editor Gurdeep Singh