ਟੋਕੀਓ ਓਲੰਪਿਕ : ਭਾਰਤੀ ਬੈਡਮਿੰਟਨ ਸਟਾਰ ਪੀ. ਵੀ. ਸਿੰਧੂ ਨੇ ਜਿੱਤ ਨਾਲ ਪ੍ਰੀ ਕੁਆਰਟਰ ਫ਼ਾਈਨਲ ’ਚ ਬਣਾਈ ਜਗ੍ਹਾ

07/28/2021 10:59:29 AM

ਸਪੋਰਟਸ ਡੈਸਕ–  ਭਾਰਤੀ ਸ਼ਟਲਰ ਪੀ. ਵੀ. ਸਿੰਧੂ ਨੇ ਟੋਕੀਓ ਓਲੰਪਿਕ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨਾਕਆਊਟ ਪੜਾਅ ’ਚ ਜਗ੍ਹਾ ਬਣਾ ਲਈ ਹੈ। ਗਰੁੱਪ-ਜੇ ਦੇ ਆਪਣੇ ਦੂਜੇ ਮੁਕਾਬਲੇ ’ਚ ਸਿੰਧੂ ਨੇ ਹਾਂਗਕਾਂਗ ਦੀ ਚਿਯੂੰਗ ਐਨਗਾਨ ਯੀ ਨੂੰ ਆਸਾਨੀ ਨਾਲ 21-9, 21-16 ਨਾਲ ਹਰਾਇਆ। ਮਹਿਲਾ ਸਿੰਗਲਸ ’ਚ ਭਾਰਤ ਦੀ ਇਕਮਾਤਰ ਚੁਣੌਤੀ ਸਿੰਧੂ ਨੇ 36 ਮਿੰਟਾਂ ’ਚ ਇਹ ਮੁਕਾਬਲਾ ਆਪਣੇ ਨਾਂ ਕੀਤਾ।
ਇਹ ਵੀ ਪੜ੍ਹੋ : ਪ੍ਰਿਥੀਪਾਲ ਸਿੰਘ ਕਾਰਨ ਕੌਮਾਂਤਰੀ ਹਾਕੀ ਫ਼ੈਡਰੇਸ਼ਨ ਨੂੰ ਬਦਲਣੇ ਪਏ ਆਪਣੇ ਨਿਯਮ, ਜਾਣੋ ਇਸ ਧਾਕੜ ਦੇ ਹੋਰ ਰੋਚਕ ਕਿੱਸੇ

ਸਿੰਧੂ ਹੁਣ ਪ੍ਰੀ-ਕੁਆਰਟਰ ਫ਼ਾਈਨਲ ’ਚ ਗਰੁੱਪ-ਆਈ ’ਚ ਚੋਟੀ ’ਤੇ ਰਹਿਣ ਵਾਲੀ ਡੈਨਮਾਰਕ ਦੀ ਦੁਨੀਆ ਦੀ 12ਵੇਂ ਨੰਬਰ ਦੀ ਖਿਡਾਰੀ ਮੀਆ ਬਲਿਚਫੇਕਟ ਨਾਲ ਭਿੜੇਗੀ। ਸਿੰਧੂ ਦਾ ਬਲਿਚਫੇਕਟ ਖ਼ਿਲਾਫ਼ ਜਿੱਤ-ਹਾਰ ਦਾ ਰਿਕਾਰਡ 4-1 ਹੈ, ਡੈਨਮਾਰਕ ਦੀ ਖਿਡਾਰੀ ਨੇ ਸਿੰਧੂ ਦੇ ਖ਼ਿਲਾਫ਼ ਇਕਮਾਤਰ ਜਿੱਤ ਇਸ ਸਾਲ ਥਾਈਲੈਂਡ ਓਪਨ ’ਚ ਦਰਜ ਕੀਤਾ ਸੀ।
ਇਹ ਵੀ ਪੜ੍ਹੋ : Tokyo Olympics : ਤੀਰਅੰਦਾਜ਼ ਤਰੁਣਦੀਪ ਦੂਜੇ ਦੌਰ ’ਚ ਪਹੁੰਚੇ

ਸਿੰਧੂ ਤੋਂ ਟੋਕੀਓ ਓਲੰਪਿਕ ’ਚ ਤਮਗ਼ੇ ਦੀ ਉਮੀਦ ਕੀਤੀ ਜਾ ਰਹੀ ਹੈ। ਰੀਓ ਓਲੰਪਿਕ ਦੀ ਚਾਂਦੀ ਦਾ ਤਮਗ਼ਾ ਜੇਤੂ ਸਿੰਧੂ ਨੇ ਖ਼ਿਤਾਬੀ ਮੁਹਿੰਮ ਦਾ ਸ਼ਾਨਦਾਰ ਆਗਾਜ਼ ਕੀਤਾ ਸੀ। ਐਤਵਾਰ ਨੂੰ ਆਪਣੇ ਪਹਿਲੇ ਮੁਕਾਬਲੇ ’ਚ ਸਿੰਧੂ ਨੇ ਇਜ਼ਰਾਇਲ ਦੀ ਸੇਨੀਆ ਪੋਲੀਕਾਰਪੋਵਾ ਨੂੰ ਆਸਾਨੀ ਨਾਲ 21-7, 21-10 ਨਾਲ ਹਰਾਇਆ ਸੀ।
 
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

 

Tarsem Singh

This news is Content Editor Tarsem Singh