ਸਿੰਧੂ ਨੇ ਮਲੇਸ਼ੀਆ ਓਪਨ ''ਚ ਕੀਤੀ ਸ਼ਾਨਦਾਰ ਸ਼ੁਰੂਆਤ

06/27/2018 6:33:52 PM

ਕੁਆਲਾਲਾਂਪੁਰ : ਓਲੰਪਿਕ ਚਾਂਦੀ ਤਮਗਾ ਜੇਤੂ ਪੀ.ਵੀ. ਸਿੰਧੂ ਨੇ ਸਕਾਰਾਤਮਕ ਸ਼ੁਰੂਆਤ ਕਰਦੇ ਹੋਏ ਬੁੱਧਵਾਰ ਨੂੰ 700,000 ਡਾਲਰ ਇਨਾਮੀ ਰਾਸ਼ੀ ਦੇ ਮਲੇਸ਼ੀਆ ਓਪਨ ਵਿਸ਼ਵ ਟੂਰ ਸੁਪਰ 750 ਟੂਰਨਾਮੈਂਟ ਦੇ ਮਹਿਲਾ ਸਿੰਗਲ ਦੇ ਸ਼ੁਰੂਆਤੀ ਦੌਰ 'ਚ ਜਾਪਾਨ ਦੀ ਅਯਾ ਓਹੋਰੀ ਦੀ ਸਖਤ ਚੁਣੌਤੀ ਨੂੰ ਮਾਤ ਦਿੱਤੀ। ਸਿੰਧੂ ਨੇ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ 'ਚ ਚਾਂਦੀ ਤਮਗਾ ਜਿੱਤਣ ਦੇ ਬਾਅਦ ਪੂਰੀ ਫਿਟਨੈਸ ਹਾਸਲ ਕਰਨ ਦੀ ਮੁਹਿੰਮ ਦੇ ਤਹਿਤ ਉਬੇਰ ਕਪ ਫਾਈਨਲਸ ਨਹੀਂ ਖੇਡਣਾ ਸਹੀ ਸਮਝਿਆ। ਉਨ੍ਹਾਂ ਸ਼ੁਰੂਆਤੀ ਦੌਰ ਦੇ ਮੈਚ 'ਚ ਦੁਨੀਆ ਦੀ 14ਵੇਂ ਸਥਾਨ ਦੀ ਖਿਡਾਰੀ ਓਹੋਰੀ ਨੂੰ 26-24 21-15 ਨਾਲ ਮਾਤ ਦਿੱਤੀ।

ਸਿੰਗਾਪੁਰ ਓਪਨ ਚੈਂਪੀਅਨ ਬੀ ਸਾਈ ਪ੍ਰਣੀਤ ਦੀ ਚੁਣੌਤੀ ਖਤਮ
ਹੁਣ ਇਸ ਤੀਜਾ ਦਰਜਾ ਹਾਸਲ ਭਾਰਤੀ ਦਾ ਸਾਹਮਣਾ ਮਲੇਸ਼ੀਆ ਦੀ ਯਿੰਗ ਯਿੰਗ ਲੀ ਅਤੇ ਚੀਨੀ ਤਾਈਪੇ ਦੀ ਚਿਯਾਂਗ ਯਿੰਗ ਲੀ ਦੇ ਵਿਚਾਲੇ ਹੋਣ ਵਾਲੇ ਮੁਕਾਬਲੇ ਦੀ ਜੇਤੂ ਨਾਲ ਹੋਵੇਗਾ। ਹਾਲਾਂਕਿ ਸਿੰਗਾਪੁਰ ਓਪਨ ਚੈਂਪੀਅਨ ਬੀ ਸਾਈ ਦੀ ਚੁਣੌਤੀ ਖਤਮ ਹੋ ਗਈ, ਜਿਸ ਨੂੰ ਪੁਰਸ਼ ਸਿੰਗਲ ਮੁਕਬਾਲੇ 'ਚ ਚੀਨੀ ਤਾਈਪੇ ਦੇ ਵਾਂਗ ਜੁ ਵੇਈ ਨਾਲ 12-21, 7-21 ਨਾਲ ਹਾਰ ਮਿਲੀ।

ਸਿੰਧੂ ਨੇ 8-6 ਦੀ ਬੜ੍ਹਤ ਬਣਾਈ ਹੋਈ ਸੀ ਪਰ ਓਹੋਰੀ ਨੇ ਵਾਪਸੀ ਕਰਦੇ ਹੋਏ 12-10 ਨਾਲ ਬੜ੍ਹਤ ਬਣਾਉਂਦੇ ਹੋਏ ਇਸ ਇਕ ਸਮੇਂ 15-13 ਕਰ ਲਿਆ ਸੀ। ਪਰ ਭਾਰਤੀ ਖਿਡਾਰੀ ਨੇ ਵਾਪਸੀ ਕਰਦੇ ਹੋਏ ਇਸਨੂੰ 19-17 ਦੇ ਬਾਅਦ 20-19 ਕਰ ਲਿਆ। ਹਾਲਾਂਕਿ ਉਹ ਤਿਨ ਗੇਮ ਪੁਆਈਂਟ ਨੂੰ ਅੰਕ 'ਚ ਬਦਲਣ 'ਚ ਸਫਲ ਰਹੀ ਜਿਸ ਨਾਲ ਓਹੋਰੀ ਫਿਰ 24-23 ਨਾਲ ਅੱਗੇ ਹੋ ਗਈ। ਪਰ ਸਿੰਧੂ ਨੇ ਫਿਰ ਸਬਰ ਰਖਦੇ ਹੋਏ 26-24 ਨਾਲ ਇਸ ਨੂੰ ਆਪਣੇ ਨਾਮ ਕੀਤਾ। ਦੂਜੇ ਗੇਮ 'ਚ ਸਿੰਧੂ 8-6 ਨਾਲ ਅੱਗੇ ਸੀ ਜਿਸਦੇ ਬਾਅਦ ਦੋਵੇਂ 14-14 ਨਾਲ ਬਰਾਬਰੀ 'ਤੇ ਸੀ। ਪਰ ਭਾਰਤੀ ਖਿਡਾਰੀ ਨੇ ਇਸਦੇ ਬਾਅਦ ਤੋਂ ਹੀ ਜਿੱਤ ਦਰਜ ਕੀਤੀ। ਕਿਦਾਂਬੀ ਸ਼੍ਰੀਕਾਂਤ ਅਤੇ ਸਾਤਵਿਕ ਸਾਈਰਾਜ ਅਤੇ ਚਿਰਾਗ ਸ਼ੇੱਟੀ ਦੀ ਜੋੜੀ ਅੱਜ ਆਪਣੀ ਮੁਹਿੰਮ ਸ਼ੁਰੂ ਕਰੇਗੀ।