ਪੀ. ਵੀ. ਸਿੰਧੂ ਦੀਆਂ ਨਜ਼ਰਾਂ ਟੋਕੀਓ ਓਲੰਪਿਕ ''ਚ ਸੋਨ ਤਮਗਾ ਜਿੱਤਣ ''ਤੇ

10/10/2019 1:04:45 PM

ਸਪੋਰਟਸ ਡੈਸਕ— ਭਾਰਤ ਦੀ ਪਹਿਲੀ ਵਿਸ਼ਵ ਬੈਡਮਿੰਟਨ ਚੈਂਪੀਅਨ ਪੀ. ਵੀ. ਸਿੰਧੂ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਅਗਲਾ ਟੀਚਾ ਟੋਕੀਓ ਓਲੰਪਿਕ 2020 'ਚ ਸੋਨ ਤਮਗਾ ਜਿੱਤਣਾ ਹੈ ਅਤੇ ਇਸ ਦੇ ਲਈ ਉਨ੍ਹਾਂ ਨੂੰ ਕਾਫੀ ਮਿਹਨਤ ਕਰਨੀ ਹੋਵੇਗੀ। ਕੇਰਲ ਸਰਕਾਰ ਅਤੇ ਸੂਬਾ ਓਲੰਪਕ ਸੰਘ ਵੱਲੋਂ ਆਯੋਜਿਤ ਸਨਮਾਨ ਸਮਾਰੋਹ ਤੋਂ ਬਾਅਦ ਸਿੰਧੂ ਨੇ ਕਿਹਾ ਕਿ ਡੈਨਮਾਰਕ ਓਪਨ ਅਤੇ ਪੈਰਿਸ ਓਪਨ ਓਲੰਪਿਕ ਦੇ ਕੁਆਲੀਫਾਇਰ ਦੀ ਤਰ੍ਹਾਂ ਹੋਣਗੇ। ਸਿੰਧੂ ਨੇ ਕਿਹਾ, ''ਜਿੱਤ ਅਤੇ ਹਾਰ ਖੇਡ ਦਾ ਹਿੱਸਾ ਹਨ। ਕਈ ਵਾਰ ਤੁਸੀਂ ਜਿੱਤਦੇ ਹੋਏ ਤਾਂ ਕਈ ਵਾਰ ਹਾਰਦੇ ਹੋ। ਮੈਂ ਆਪਣੀ ਗਲਤੀਆਂ ਤੋਂ ਸਬਕ ਸਿਖਿਆ ਹੈ ਅਤੇ ਡੈਨਮਾਰਕ ਓਪਨ ਅਤੇ ਫ੍ਰੈਂਚ ਓਪਨ 'ਚ ਚੰਗਾ ਪ੍ਰਦਰਸ਼ਨ ਕਰਾਂਗੀ।

ਰੀਓ ਓਲੰਪਿਕ 2016 'ਚ ਉਹ ਸਪੇਨ ਦੀ ਕੈਰੋਲਿਨਾ ਮਾਰਿਨ ਤੋਂ ਫਾਈਨਲ ਹਾਰ ਗਈ ਸੀ। ਸਿੰਧੂ ਨੇ ਇਸ ਤੋਂ ਪਹਿਲਾਂ ਪਦਮਨਾਭਨ ਮੰਦਰ 'ਚ ਪੂਜਾ ਕੀਤੀ ਸੀ। ਸੂਬਾ ਓਲੰਪਿਕ ਸੰਘ ਨੇ ਉਨ੍ਹਾਂ ਨੂੰ 10 ਲੱਖ ਰੁਪਏ ਦਾ ਚੈੱਕ ਦਿੱਤਾ। ਸਿੰਧੂ ਨੇ ਅਗਸਤ 'ਚ ਵਿਸ਼ਵ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਿਆ ਸੀ। ਇਸ ਤੋਂ ਬਾਅਦ ਹਾਲਾਂਕਿ ਉਹ ਚੀਨ ਓਪਨ ਅਤੇ ਕੋਰੀਆ ਓਪਨ 'ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਸੀ। ਹੁਣ ਉਨ੍ਹਾਂ ਦੀ ਕੋਸ਼ਿਸ਼ 22 ਅਕਤੂਬਰ ਤੋਂ ਸ਼ੁਰੂ ਹੋ ਰਹੇ ਫ੍ਰੈਂਚ ਓਪਨ 'ਚ ਫਾਰਮ 'ਚ ਵਾਪਸੀ ਕਰਨ ਦੀ ਹੋਵੇਗੀ।

Tarsem Singh

This news is Content Editor Tarsem Singh