ਪੀ. ਵੀ. ਸਿੰਧੂ ਨੇ ਹੈਦਰਾਬਾਦ ਹੰਟਰਸ ਨੂੰ 4-3 ਨਾਲ ਦਿਵਾਈ ਜਿੱਤ

02/03/2020 2:32:05 PM

ਹੈਦਰਾਬਾਦ— ਵਿਸ਼ਵ ਚੈਂਪੀਅਨ ਪੀ. ਵੀ. ਸਿੰਧੂ ਨੇ ਤ੍ਰਿਆਂਸ਼ੀ ਪਰਦੇਸੀ ਨੂੰ ਹਰਾਇਆ ਜਿਸ ਨਾਲ ਹੈਦਰਾਬਾਦ ਹੰਟਰਸ ਨੇ ਐਤਵਾਰ ਨੂੰ ਇੱਥੇ ਪੰਜਵੀਂ ਪ੍ਰੀਮੀਅਰ ਬੈਡਮਿੰਟਨ ਲੀਗ ਦੇ ਰੋਮਾਂਚਕ ਮੁਕਾਬਲੇ 'ਚ ਮੁੰਬਈ ਰਾਕੇਟਸ ਨੂੰ 4-3 ਨਾਲ ਹਰਾਇਆ। ਹੈਦਰਾਬਾਦ ਦੀ ਟੀਮ ਇਕ ਸਮੇਂ 0-3 ਨਾਲ ਪਿਛੜ ਰਹੀ ਸੀ ਪਰ ਸਿੰਧੂ ਦੀ ਅਗਵਾਈ 'ਚ ਜ਼ੋਰਦਾਰ ਵਾਪਸੀ ਕਰਨ 'ਚ ਸਫਲ ਰਹੀ।

ਸਿੰਧੂ ਨੇ ਤ੍ਰਿਆਂਸ਼ੀ ਖਿਲਾਫ ਜਿੱਤ ਦਰਜ ਕੀਤੀ। ਹੈਦਰਾਬਾਦ ਦੇ ਪ੍ਰਿਆਂਸ਼ੂ ਰਾਜਾਵਤ ਨੇ ਇਸ ਦੇ ਬਾਅਦ ਕੋਰੀਆ ਦੇ ਲੀ ਡੋਂਗ ਕਿਊਨ ਨੂੰ 15-13, 15-9 ਨਾਲ ਹਰਾਇਆ ਜਦਕਿ ਵਲਾਦੀਮਿਰ ਇਵਾਨੋਵ ਅਤੇ ਐੱਨ. ਸਿੱਕੀ ਰੈੱਡੀ ਨੇ ਮਿਕਸਡ ਡਬਲਜ਼ 'ਚ ਕੇ. ਐੱਸ. ਰਾਂਗ ਅਤੇ ਪੀਆ ਬਰਨਾਡੇਥ ਨੂੰ 15-8, 15-8 ਨਾਲ ਹਰਾ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ।

Tarsem Singh

This news is Content Editor Tarsem Singh