ਪੰਜਾਬੀ ਕਲਾਕਾਰਾਂ ‘ਤੇ ਫੁੱਟਬਾਲ ਦਾ ਖੁਮਾਰ, ਗਿੱਪੀ ਗਰੇਵਾਲ ਤੋਂ ਸਰਗੁਣ ਸਣੇ ਇਨ੍ਹਾਂ ਸਿਤਾਰਿਆਂ ਨੇ ਦਿੱਤੀਆਂ ਵਧਾਈਆਂ

12/19/2022 11:29:51 AM

ਜਲੰਧਰ (ਬਿਊਰੋ) –  2022 ਦੇ ਫਾਈਨਲ ਵਿਚ ਅਰਜੈਨਟੀਨਾ ਦੀ ਇਸ ਜਿੱਤ ਦਾ ਜਸ਼ਨ ਪੂਰੀ ਦੁਨੀਆ ਵਿਚ ਮਨਾਇਆ ਜਾ ਰਿਹਾ ਹੈ। ਭਾਰਤ ਵਿਚ ਵੀ ਫੁੱਟਬਾਲ ਪ੍ਰਤੀ ਜ਼ਬਰਦਸਤ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਇੰਡਸਟਰੀ ਤੱਕ ਸਭ ਲਿਓਨਲ ਮੈਸੀ ਦੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ।

ਪੰਜਾਬੀ ਇੰਡਸਟਰੀ ਦੇ ਕਲਾਕਾਰ ਅਰਜੈਨਟੀਨਾ ਦੀ ਜਿੱਤ ਦਾ ਜਸ਼ਨ ਮਨਾ ਰਹੇ ਹਨ। ਗਿੱਪੀ ਗਰੇਵਾਲ, ਸਰਗੁਣ ਮਹਿਤਾ, ਗੁਰਦਾਸ ਮਾਨ, ਗੁਰੂ ਰੰਧਾਵਾ ਸਮੇਤ ਹੋਰ ਕਈ ਕਲਾਕਾਰਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟਾਂ ਸ਼ੇਅਰ ਕੀਤੀਆਂ ਹਨ।

ਦੱਸ ਦਈਏ ਕਿ ਆਲ ਟਾਈਮ ਗ੍ਰੇਟ ਫੁੱਟਬਾਲਰ ਲਿਓਨਿਲ ਮੇਸੀ ਦੀ ਬਦੌਲਤ ਅਰਜਨਟੀਨਾ ਨੇ ਐਤਵਾਰ ਨੂੰ ਫੀਫਾ ਵਿਸ਼ਵ ਕੱਪ-2022 ਦੇ ਰੋਮਾਂਚਕ ਫਾਈਨਲ ਵਿਚ ਫਰਾਂਸ ਨੂੰ 3-3 (ਸ਼ੂਟਆਊਟ 4-2) ਨਾਲ ਹਰਾ ਕੇ 36 ਸਾਲ ਬਾਅਦ ਵਿਸ਼ਵ ਕੱਪ ਦਾ ਖਿਤਾਬ ਹਾਸਲ ਕਰ ਲਿਆ।

ਲੁਸੈਲ ਸਟੇਡੀਅਮ ’ਚ ਆਯੋਜਿਤ ਖਿਤਾਬੀ ਮੁਕਾਬਲੇ ਵਿਚ ਲਿਓਨਿਲ ਮੇਸੀ ਨੇ 23ਵੇਂ ਮਿੰਟ ਵਿਚ ਗੋਲ ਕਰਕੇ ਅਰਜਨਟੀਨਾ ਦਾ ਖਾਤਾ ਖੋਲ੍ਹਿਆ, ਜਦਕਿ ਐਂਜਲ ਡੀ ਮਾਰੀਆ ਨੇ 36ਵੇਂ ਮਿੰਟ ਵਿਚ ਗੋਲ ਕਰਕੇ ਬੜ੍ਹਤ ਨੂੰ ਦੁੱਗਣਾ ਕਰ ਦਿੱਤਾ।

ਅਰਜਨਟੀਨਾ ਇਕਪਾਸੜ ਜਿੱਤ ਵੱਲ ਵਧ ਰਿਹਾ ਸੀ ਪਰ ਕਾਇਲਿਆਨ ਐਮਬਾਪੇ ਨੇ 80ਵੇਂ ਤੇ 81ਵੇਂ ਮਿੰਟ ’ਚ ਗੋਲ ਕਰਕੇ ਸਾਬਕਾ ਚੈਂਪੀਅਨ ਫਰਾਂਸ ਦੀ ਮੈਚ ਵਿਚ ਵਾਪਸੀ ਕਰਵਾਈ। ਮੇਸੀ ਨੇ 109ਵੇਂ ਮਿੰਟ ਵਿਚ ਗੋਲ ਕਰਕੇ ਅਰਜਨਟੀਨਾ ਨੂੰ ਇਕ ਵਾਰ ਫਿਰ ਬੜ੍ਹਤ ਦਿਵਾ ਦਿੱਤੀ ਪਰ ਐਮਬਾਪੇ 118ਵੇਂ ਮਿੰਟ ’ਚ ਗੋਲ ਕਰਕੇ ਮੈਚ ਨੂੰ ਪੈਨਲਟੀ ਸ਼ੂਟਆਊਟ ’ਚ ਲੈ ਗਿਆ।

ਅਰਜਨਟੀਨਾ ਪਿਛਲੇ 20 ਸਾਲਾਂ ’ਚ ਖਿਤਾਬ ਜਿੱਤਣ ਵਾਲੀ ਪਹਿਲੀ ਗ਼ੈਰ-ਯੂਰਪੀਅਨ ਟੀਮ ਹੈ। ਆਪਣਾ ਆਖ਼ਰੀ ਵਿਸ਼ਵ ਕੱਪ ਖੇਡ ਰਹੇ ਮੇਸੀ ਨੇ ਵੀ ਇਸ ਜਿੱਤ ਦੇ ਨਾਲ ਵਿਸ਼ਵ ਜੇਤੂ ਦਾ ਤਾਜ ਆਪਣੇ ਸਿਰ ਸਜਾਉਣ ਦਾ ਸੁਪਨਾ ਪੂਰਾ ਕਰ ਲਿਆ।

ਬੰਟੀ ਬੈਂਸ

ਸਰਗੁਣ ਮਹਿਤਾ 

ਅਮ੍ਰਿੰਤ ਮਾਨ 

ਪ੍ਰਭ ਗਿੱਲ

ਹਿਮਾਂਸ਼ੀ ਖੁਰਾਣਾ

ਜਗਦੀਪ ਸਿੱਧੂ 

ਰਣਜੀਤ ਬਾਵਾ

 

sunita

This news is Content Editor sunita