ਮੈਰੀਕਾਮ ਨੂੰ ਆਰਾਮ ਦੇਣ ਕਾਰਣ ਹਾਰੇ ਪੰਜਾਬ ਪੈਂਥਰਸ

12/14/2019 9:58:43 PM

ਨਵੀਂ ਦਿੱਲੀ- ਅੰਕ ਸੂਚੀ ਵਿਚ ਸਭ ਤੋਂ ਹੇਠਾਂ ਚੱਲ ਰਹੀ ਬੈਂਗਲੁਰੂ ਬ੍ਰਾਲਰਸ ਨੇ ਇੱਥੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਦੇ ਕੇ. ਡੀ. ਜਾਧਵ ਹਾਲ ਵਿਚ ਬਿੱਗ ਬਾਊਟ ਇੰਡੀਅਨ ਬਾਕਸਿੰਗ ਲੀਗ ਵਿਚ ਵੱਡਾ ਉਲਟਫੇਰ ਕਰਦਿਆਂ ਪੰਜਾਬ ਪੈਂਥਰਸ ਨੂੰ 4-3 ਨਾਲ ਹਰਾ ਦਿੱਤਾ। ਅਨਾਮਿਕਾ (51 ਕਿ. ਗ੍ਰਾ. ਭਾਰ ਵਰਗ) ਤੇ ਕਪਤਾਨ ਸਿਮਰਨਜੀਤ (60 ਕਿ. ਗ੍ਰਾ. ਭਾਰ ਵਰਗ) ਨੇ ਆਪਣੇ-ਆਪਣੇ ਮੁਕਾਬਲੇ ਜਿੱਤੇ ਤੇ ਬੈਂਗਲੁਰੂ ਨੂੰ ਚੰਗੀ ਸ਼ੁਰੂਆਤ ਦਿੱਤੀ। ਇਨ੍ਹਾਂ ਤੋਂ ਇਲਾਵਾ ਦਿਨੇਸ਼ ਡਾਗਰ ਨੇ ਚਾਰ ਮੈਚਾਂ 'ਚੋਂ ਅੱਜ ਆਪਣਾ ਪਹਿਲਾ ਮੈਚ ਜਿੱਤਿਆ, ਜਦਕਿ ਪਵਨ ਕੁਮਾਰ ਨੇ ਵੀ ਚਾਰ ਮੈਚਾਂ ਵਿਚ ਪਹਿਲੀ ਜਿੱਤ ਦਰਜ ਕੀਤੀ। ਅਜੇ ਤਕ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ 12 ਅੰਕ ਹਾਸਲ ਕਰ ਚੁੱਕੀ ਪੈਂਥਰਸ ਨੇ ਇਸ ਮੈਚ ਵਿਚ ਚਾਰ ਮੁੱਕੇਬਾਜ਼ਾਂ ਨੂੰ ਲੀਗ ਵਿਚ ਡੈਬਿਊ ਦਾ ਮੌਕਾ ਦਿੱਤਾ, ਜਿਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਟੀਮ ਨੇ ਕਪਤਾਨ ਐੱਮ. ਸੀ. ਮੈਰੀਕਾਮ, ਉਜ਼ਬੇਕਿਸਤਾਨ ਦੇ ਅਬਦੁਲਮਲਿਕ ਖਾਲਾਕੋਵ, ਮਨੋਜ ਕੁਮਾਰ ਨੂੰ ਆਰਾਮ ਦਿੱਤਾ।
18 ਸਾਲ ਦੀ ਅਨਾਮਿਕਾ ਨੇ ਪੈਂਥਰਸ ਦੀ ਮੈਸੇਂਜਰ ਦੂਤ ਨੂੰ ਮਹਿਲਾਵਾਂ ਦੇ 51 ਕਿ. ਗ੍ਰਾ. ਭਾਰ ਵਰਗ 'ਚ ਹਰਾ ਕੇ ਬੈਂਗਲੁਰੂ ਨੂੰ 1-0 ਨਾਲ ਅੱਗੇ ਕਰ ਦਿੱਤਾ। ਉਨ੍ਹਾਂ ਨੇ ਇਸ ਭਾਰ ਵਰਗ 'ਚ ਮੈਰੀਕਾਮ ਦੇ ਨਾ ਹੋਣ ਦਾ ਪੂਰਾ ਲਾਭ ਚੁੱਕਿਆ। ਪੀ. ਐੱਲ. ਪ੍ਰਸਾਦ ਨੇ ਪੁਰਸ਼ਾਂ ਦੇ 52 ਕਿ. ਗ੍ਰਾ. ਭਾਰ ਵਰਗ ਦੇ ਮੁਕਾਬਲਿਆਂ 'ਚ ਬੈਂਗਲੁਰੂ ਦੇ ਅਸ਼ੀਸ਼ ਇੰਸਾ ਨੂੰ ਹਰਾ ਕੇ ਪੈਂਥਰਸ ਨੂੰ 1-1 ਨਾਲ ਬਰਾਬਰੀ 'ਤੇ ਲਿਆ ਦਿੱਤਾ। ਪ੍ਰਸਾਦ ਜਾਣਦੇ ਹਨ ਕਿ ਟੀਮ ਉਨ੍ਹਾ 'ਤੇ ਬਹੁਤ ਹਦ ਕਰ ਨਿਰਭਰ ਹੈ। ਇਸ ਮੁੱਕੇਬਾਜ਼ ਨੇ ਟੀਮ ਨੂੰ ਨਿਰਾਸ਼ ਨਹੀਂ ਕੀਤਾ ਤੇ ਉਮੀਦਾਂ 'ਤੇ ਖਰਾ ਉਤਰਦੇ ਹੋਏ ਜਿੱਤ ਹਾਸਲ ਕੀਤੀ।

Gurdeep Singh

This news is Content Editor Gurdeep Singh