ਪੰਜਾਬ ਕਿੰਗਜ਼ ਕੋਵਿਡ ਮਰੀਜ਼ਾਂ ਲਈ ਉਪਲਬਧ ਕਰਾਵੇਗੀ ਆਕਸੀਜਨ ਕੰਨਸਟ੍ਰੇਟਰ

05/25/2021 6:28:21 PM

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਟੀਮ ਪੰਜਾਬ ਕਿੰਗਜ਼ ਨੇ ਵੀ ਕੋਵਿਡ-19 ਨਾਲ ਪ੍ਰਭਾਵਿਤ ਲੋਕਾਂ ਨੂੰ ਆਕਸੀਜਨ ਕੰਨਸਟ੍ਰੇਟਰ ਉਪਲਬਧ ਕਰਾਉਣ ਲਈ ਨਿੱਜੀ ਸੰਸਥਾ ਰਾਊਂਡ ਟੇਬਲ ਇੰਡੀਆ (ਆਰ. ਟੀ. ਆਈ.) ਤੇ ਲੋਕਾਂ ਤੋਂ ਧਨ ਰਾਸ਼ੀ ਇਕੱਠਾ ਕਰਨ ਵਾਲੇ ਮੰਚ ਕੀਟੋ.ਓਆਰਜੀ ਦੇ ਨਾਲ ਹੱਥ ਮਿਲਾਇਆ ਹੈ। ਆਈ. ਪੀ. ਐੱਲ. ਫ਼੍ਰੈਂਚਾਈਜ਼ੀ ਨੇ ਦੱਸਿਆ ਕਿ ਪੰਜਾਬ ਕਿੰਗਜ਼ ਆਕਸੀਜਨ ਕੰਨਸਟ੍ਰੇਟਰ ਖਰੀਦਣ ਲਈ ਰਾਸ਼ੀ ਦੇਵਾਗਾ। ਇਸ ਆਕਸੀਜਨ ਕੰਨਸਟ੍ਰੇਟਰ ਨੂੰ ਬਾਅਦ ’ਚ ਰੋਗੀਆਂ ਨੂੰ ਉਪਲਬਧ ਕਰਵਾਇਆ ਜਾਵੇਗਾ।

ਪੰਜਾਬ ਕਿੰਗਜ਼ ਵੱਲੋਂ ਕਿਹਾ ਗਿਆ ਹੈ ਕਿ ਆਰ. ਟੀ. ਆਈ. ਇਹ ਤਸਦੀਕ ਕਰਗਾ ਕਿ ਕਿਸ ਰੋਗੀ ਨੂੰ ਉਸ ਦੇ ਘਰ ’ਤੇ ਜਾਂ ਖ਼ੈਰਾਤੀ ਚਿਕਿਤਸਾ ਸੰਸਥਾ ਦੇ ਜ਼ਰੀਏ ਆਕਸੀਜਨ ਕੰਨਸਟ੍ਰੇਟਰ ਦਿੱਤਾ ਜਾਵੇਗਾ। ਵਾਪਸੀ ’ਤੇ ਕੰਨਸਟ੍ਰੇਟਰ ਨੂੰ ਅਗਲੇ ਰੋਗੀ ਨੂੰ ਦੇਣ ਤੋਂ ਪਹਿਲਾਂ ਸਾਫ਼ ਤੇ ਕੀਟਾਣੂਰਹਿਤ ਕੀਤਾ ਜਾਵੇਗਾ। ਇਸ ਸੰਕਟ ਤੋਂ ਉੱਭਰਨ ਦੇ ਬਾਅਦ ਇਨ੍ਹਾਂ ਮਸ਼ੀਨਾਂ ਨੂੰ ਹਸਪਤਾਲਾਂ ਨੂੰ ਦਾਨ ਕਰ ਦਿੱਤਾ ਜਾਵੇਗਾ ਜਿੱਥੇ ਅਸਥਮਾ ਤੇ ਸਾਹ ਸਬੰਧੀ ਰੋਗੀਆਂ ਦੇ ਲਈ ਉਨ੍ਹਾਂ ਦੀ ਲੋੜ ਪਵੇਗੀ।

Tarsem Singh

This news is Content Editor Tarsem Singh