ਆਇਰਲੈਂਡ ਦੇ ਲਈ ਖੇਡਣ ਵਾਲੇ ਪੰਜਾਬ 'ਚ ਜੰਮੇ ਸਿਮੀ ਨੇ ਰਚਿਆ ਇਤਿਹਾਸ, ਬਣਾਇਆ ਇਹ ਰਿਕਾਰਡ

07/19/2021 10:47:22 PM

ਡਬਲਿਨ- ਦੱਖਣੀ ਅਫਰੀਕਾ ਨੇ ਭਾਵੇਂ ਹੀ ਸੀਰੀਜ਼ ਦਾ ਤੀਜਾ ਤੇ ਆਖਰੀ ਵਨ ਡੇ ਮੈਚ ਜਿੱਤ ਲਿਆ ਹੋਵੇ ਬਾਵਜੂਦ ਇਸ ਦੇ ਆਇਰਲੈਂਡ ਦੇ ਕ੍ਰਿਕਟਰ ਸਿਮੀ ਸਿੰਘ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਸਿਮੀ 8ਵੇਂ ਨੰਬਰ 'ਤੇ ਬੱਲੇਬਾਜ਼ੀ ਦੇ ਲਈ ਆਏ ਅਤੇ ਕਰੀਅਰ ਦਾ ਆਪਣਾ ਪਹਿਲਾ ਵਨ ਡੇ ਸੈਂਕੜਾ ਪੂਰਾ ਕੀਤਾ। 

ਇਹ ਖ਼ਬਰ ਪੜ੍ਹੋ- ਸ਼ਾਕਿਬ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਬੰਗਲਾਦੇਸ਼ ਨੇ ਜ਼ਿੰਬਾਬਵੇ ਨੂੰ ਹਰਾਇਆ


ਇਸ ਦੌਰਾਨ ਸਿਮੀ ਨੇ ਵਿਸ਼ਵ ਰਿਕਾਰਡ 'ਤੇ ਆਪਣਾ ਨਾਂ ਦਰਜ ਕੀਤਾ। ਵਨ ਡੇ ਅੰਤਰਰਾਸ਼ਟਰੀ ਕ੍ਰਿਕਟ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਬੱਲੇਬਾਜ਼ ਨੇ 8ਵੇਂ ਨੰਬਰ 'ਤੇ ਉੱਤਰ ਕੇ ਸੈਂਕੜਾ ਲਗਾਇਆ ਹੋਵੇ। ਪੰਜਾਬ ਵਿਚ ਜੰਮੇ ਸਿਮੀ ਸਿੰਘ ਨੇ ਆਪਣੇ ਅਜੇਤੂ ਸੈਂਕੜੇ ਵਾਲੀ ਪਾਰੀ ਵਿਚ 91 ਗੇਂਦਾਂ 'ਤੇ 14 ਚੌਕੇ ਲਗਾਏ। ਦੱਖਣੀ ਅਫਰੀਕਾ ਵਲੋਂ ਦਿੱਤੇ ਗਏ 347 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਆਇਰਲੈਂਡ ਦੀ ਟੀਮ 47.1 ਓਵਰਾਂ ਵਿਚ 246 ਦੌੜਾਂ 'ਤੇ ਢੇਰ ਹੋ ਗਈ। 

ਇਹ ਖ਼ਬਰ ਪੜ੍ਹੋ- ENG vs PAK : ਇੰਗਲੈਂਡ ਨੇ ਪਾਕਿ ਨੂੰ 45 ਦੌੜਾਂ ਨਾਲ ਹਰਾਇਆ


ਆਇਰਲੈਂਡ ਵਲੋਂ ਕੁਰਤਿਸ ਕੈਂਫਰ ਨੇ 54 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਵਨ ਡੇ ਅੰਤਰਰਾਸ਼ਟਰੀ ਕ੍ਰਿਕਟ ਵਿਚ 8ਵੇਂ ਨੰਬਰ 'ਤੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਕੀਨੀਆ ਦੇ ਥਾਮਸ ਦੇ ਨਾਂ ਸੀ, ਜਿਸ ਨੇ ਬੰਗਲਾਦੇਸ਼ ਵਿਰੁੱਧ ਸਾਲ 2006 ਵਿਚ 84 ਦੌੜਾਂ ਦੀ ਪਾਰੀ ਖੇਡੀ ਸੀ। ਇਸ ਤੋਂ ਪਹਿਲਾਂ 8ਵੇਂ ਜਾਂ ਇਸ ਤੋਂ ਹੇਠਲੇ ਕ੍ਰਮ 'ਤੇ ਕਿਸੇ ਵੀ ਬੱਲੇਬਾਜ਼ ਨੇ ਸੈਂਕੜਾ ਨਹੀਂ ਲਗਾਇਆ ਸੀ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 

Gurdeep Singh

This news is Content Editor Gurdeep Singh