ਪੁਲੇਲਾ ਗੋਪੀਚੰਦ ਨੇ ਦੀਪਿਕਾ ਪਾਦੁਕੋਣ ਦੇ ਪਿਤਾ ''ਤੇ ਲਾਏ ਇਹ ਗੰਭੀਰ ਦੋਸ਼

Sunday, Jan 12, 2020 - 05:19 PM (IST)

ਨਵੀਂ ਦਿੱਲੀ— ਪੁਲੇਲਾ ਗੋਪੀਚੰਦ ਹਾਲਾਂਕਿ ਆਪਣੀਆਂ ਭਾਵਨਾਵਾਂ ਨਹੀਂ ਦਿਖਾਉਂਦੇ ਪਰ ਕੋਚ ਨੇ ਉਸ ਦਰਦ ਨੂੰ ਸਾਂਝਾ ਕੀਤਾ ਜੋ ਉਨ੍ਹਾਂ ਨੂੰ ਸਾਇਨਾ ਨੇਹਵਾਲ ਦੇ ਉਨ੍ਹਾਂ ਦੀ ਅਕੈਡਮੀ ਛੱਡ ਕੇ ਫਿਲਮੀ ਅਦਾਕਾਰਾ ਦੀਪਿਕਾ ਪਾਦੁਕੋਣ ਦੇ ਪਿਤਾ ਪ੍ਰਕਾਸ਼ ਪਾਦੁਕੋਣ ਦੀ ਅਕੈਡਮੀ 'ਚ ਜਾਣ ਦੇ ਬਾਅਦ ਹੋਇਆ ਸੀ ਅਤੇ ਅਜੇ ਤਕ ਉਨ੍ਹਾਂ ਨੂੰ ਇਹ ਗੱਲ ਪਰੇਸ਼ਾਨ ਕਰਦੀ ਹੈ। ਗੋਪੀਚੰਦ ਨੇ ਆਪਣੀ ਆਗਾਮੀ ਕਿਤਾਬ 'ਡ੍ਰੀਮਸ ਆਫ ਏ ਬਿਲੀਅਨ : ਇੰਡੀਆ ਐਂਡ ਦਿ ਓਲੰਪਿਕ ਗੇਮਸ' 'ਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਅਤੇ ਇਸ 'ਚ ਲਿਖਿਆ ਕਿ ਉਹ ਇਸ ਗੱਲ ਤੋਂ ਵੀ ਹੈਰਾਨ ਸਨ ਕਿ ਮਹਾਨ ਖਿਡਾਰੀ ਅਤੇ ਭਾਰਤ ਦੇ ਪਹਿਲੇ ਬੈਡਮਿੰਟਨ ਸੁਪਰਸਟਾਰ ਪ੍ਰਕਾਸ਼ ਪਾਦੁਕੋਣ ਨੇ ਕਦੀ ਵੀ ਉਨ੍ਹਾਂ ਬਾਰੇ ਕੋਈ ਹਾਂ-ਪੱਖੀ ਗੱਲ ਨਹੀਂ ਕੀਤੀ ਹੈ।

ਸਾਬਕਾ ਆਲ ਇੰਗਲੈਂਡ ਚੈਂਪੀਅਨ ਅਤੇ ਰਾਸ਼ਟਰੀ ਮੁੱਖ ਕੋਚ ਗੋਪੀਚੰਦ ਨੇ ਇਸ 'ਚ ਮੁਸ਼ਕਲ ਦੌਰ ਦਾ ਵੀ ਜ਼ਿਕਰ ਕੀਤਾ ਹੈ। ਗੋਪੀਚੰਦ ਦੀ ਕਿਤਾਬ ਦੇ 'ਬਿਟਰ ਰਾਈਵਲਰੀ' ਟਾਈਟਲ ਦੇ ਪੰਨੇ 'ਚ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਜਦੋਂ ਸਾਇਨਾ ਨੇ 2014 ਵਿਸ਼ਵ ਚੈਂਪੀਅਨਸ਼ਿਪ ਦੇ ਬਾਅਦ ਬੈਂਗਲੁਰੂ 'ਚ ਪਾਦੁਕੋਣ ਦੀ ਅਕੈਡਮੀ ਨਾਲ ਜੁੜਨ ਅਤੇ ਵਿਮਲ ਕੁਮਾਰ ਦੇ ਮਾਰਗਦਰਸ਼ਨ 'ਚ ਟ੍ਰੇਨਿੰਗ ਕਰਨ ਦਾ ਫੈਸਲਾ ਕੀਤਾ ਸੀ ਤਾਂ ਉਹ ਬਹੁਤ ਦੁਖੀ ਸਨ। ਸਾਇਨਾ ਦੇ ਪਤੀ ਅਤੇ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਮਗਾਧਾਰੀ ਪਾਰੂਪੱਲੀ ਕਸ਼ਯਪ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਕਿਤਾਬ 'ਚ ਉਨ੍ਹਾਂ ਦੇ ਸਹਿ ਲੇਖਕ ਖੇਡ ਇਤਿਹਾਸਕਾਰ ਬੋਰੀਆ ਮਜੂਮਦਾਰ ਅਤੇ ਸੀਨੀਅਰ ਪੱਤਰਕਾਰ ਨਲਿਨ ਮਹਿਤਾ ਹਨ।

ਇਸ 'ਚ ਗੋਪੀਚੰਦ ਨੇ ਖੁਲਾਸਾ ਕੀਤਾ, ''ਇਹ ਕੁਝ ਇਸ ਤਰ੍ਹਾਂ ਦਾ ਸੀ ਕਿ ਮੇਰੇ ਕਿਸੇ ਕਰੀਬੀ ਨੂੰ ਮੈਥੋਂ ਦੂਰ ਕਰ ਦਿੱਤਾ ਗਿਆ ਹੋਵੇ। ਪਹਿਲਾਂ ਮੈਂ ਸਾਇਨਾ ਤੋਂ ਨਹੀਂ ਜਾਣ ਲਈ ਮਿੰਨਤਾਂ ਕੀਤੀਆਂ। ਪਰ ਉਦੋਂ ਤਕ ਉਹ ਕਿਸੇ ਹੋਰ ਦੇ ਪ੍ਰਭਾਵ 'ਚ ਆ ਗਈ ਸੀ ਅਤੇ ਆਪਣਾ ਮਨ ਬਣਾ ਚੁੱਕੀ ਸੀ ਜਦਕਿ ਮੈਂ ਉਸ ਨੂੰ ਰੋਕ ਕੇ ਉਸ ਦੀ ਤਰੱਕੀ ਨਹੀਂ ਰੋਕਣਾ ਚਾਹੁੰਦਾ ਸੀ। ਮੈਂ ਜਾਣਦਾ ਸੀ ਕਿ ਇਹ ਸਾਡੇ 'ਚੋਂ ਕਿਸੇ ਲਈ ਵੀ ਫਾਇਦੇਮੰਦ ਨਹੀਂ ਹੁੰਦਾ।'' ਉਦੋਂ ਅਜਿਹੀਆਂ ਗੱਲਾਂ ਚਲ ਰਹੀਆਂ ਸਨ ਕਿ ਸਾਇਨਾ ਨੂੰ ਲਗਦਾ ਸੀ ਗੋਪੀਚੰਦ ਜ਼ਿਆਦਾ ਧਿਆਨ ਪੀ. ਵੀ. ਸਿੰਧੂ 'ਤੇ ਲਾ ਰਹੇ ਹਨ। ਗੋਪੀਚੰਦ ਨੇ ਕਿਹਾ, ''ਹਾਂ ਮੇਰੇ ਕੋਲ ਦੇਖਰੇਖ ਲਈ ਹੋਰ ਖਿਡਾਰੀ ਵੀ ਸਨ ਅਤੇ ਸਿੰਧੂ ਨੇ 2012 ਅਤੇ 2014 ਦੇ ਦੋ ਸਾਲ ਵਿਚਾਲੇ ਕਾਫੀ ਤਰੱਕੀ ਕੀਤੀ ਸੀ। ਪਰ ਮੇਰੀ ਇੱਛਾ ਕਦੀ ਵੀ ਸਾਇਨਾ ਦੀ ਬੇਧਿਆਨੀ ਕਰਨ ਦੀ ਨਹੀਂ ਸੀ। ਸ਼ਾਇਦ ਇਹ ਗੱਲ ਮੈਂ ਉਸ ਨੂੰ ਸਮਝਾ ਨਹੀਂ ਸਕਿਆ।''

Tarsem Singh

This news is Content Editor Tarsem Singh