ਪੁਜਾਰਾ ਯਾਰਕਸ਼ਾਇਰ ਨਾਲ ਕਰੇਗਾ ਇੰਗਲੈਂਡ ਟੈਸਟ ਸੀਰੀਜ਼ ਦੀ ਤਿਆਰੀ

01/30/2018 11:32:47 PM

ਨਵੀਂ ਦਿੱਲੀ— ਭਾਰਤੀ ਟੈਸਟ ਮਾਹਿਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਅਗਸਤ 'ਚ ਇੰਗਲੈਂਡ ਦੌਰੇ ਦੀ ਤਿਆਰੀ ਯਾਰਕਸ਼ਾਇਰ ਲਈ ਕਾਊਂਟੀ ਕ੍ਰਿਕਟ ਖੇਡ ਕੇ ਕਰੇਗਾ। ਭਾਰਤ ਅਤੇ ਇੰਗਲੈਂਡ ਵਿਚਾਲੇ 1 ਅਗਸਤ ਤੋਂ 11 ਸਤੰਬਰ ਤਕ 5 ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾਣੀ ਹੈ।  ਉਹ ਕਾਊਂਟੀ ਤੋਂ ਪਹਿਲਾਂ 7 ਅਪ੍ਰੈਲ ਨੂੰ ਲੀਡਸ ਬ੍ਰੈਡਫੋਰਡ ਵਿਰੁੱਧ ਦੋਸਤਾਨਾ ਅਭਿਆਸ ਮੈਚ ਵੀ ਖੇਡੇਗਾ। ਪੁਜਾਰਾ ਪਿਛਲੇ ਸੈਸ਼ਨ 'ਚ ਨਾਟਿੰਘਮਸ਼ਾਇਰ ਵਲੋਂ ਖੇਡਿਆ ਸੀ। ਉਹ ਡਰਬੀਸ਼ਾਇਰ ਲਈ ਵੀ ਕਾਊਂਟੀ ਖੇਡ ਚੁੱਕਾ ਹੈ।