ਪੁਡੂਚੇਰੀ ਬਣਿਆ ਬੀ. ਸੀ. ਸੀ. ਆਈ. ਦਾ ਨਵਾਂ ਐਸੋਸੀਏਟ ਮੈਂਬਰ

10/28/2017 8:37:02 AM

ਪੁਡੂਚੇਰੀ, (ਬਿਊਰੋ)— ਪੁਡੂਚੇਰੀ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦਾ ਨਵਾਂ ਐਸੋਸੀਏਟ ਮੈਂਬਰ ਚੁਣਿਆ ਗਿਆ ਹੈ। ਬੀ. ਸੀ. ਸੀ. ਆਈ. ਦਾ ਸੰਚਾਲਨ ਕਰ ਰਹੀ ਅਧਿਕਾਰੀਆਂ ਦੀ ਕਮੇਟੀ (ਸੀ. ਓ. ਏ.) ਦੀ  ਸਹਿਮਤੀ ਤੋਂ ਬਾਅਦ ਇਹ ਫੈਸਲਾ ਲਿਆ ਗਿਆ। 

ਪੁਡੂਚੇਰੀ ਨਾਲ 3 ਕ੍ਰਿਕਟ ਸੰਘਾਂ ਨੇ ਐਸੋਸੀਏਟ ਮੈਂਬਰ ਦੇ ਤੌਰ 'ਤੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ, ਜਿਸ ਤੋਂ ਬਾਅਦ ਸੀ. ਓ. ਏ. ਨੇ ਕ੍ਰਿਕਟ ਐਸੋਸੀਏਸ਼ਨ ਆਫ ਪੁਡੂਚੇਰੀ (ਕੈਪ) ਦੇ ਹੱਕ 'ਚ ਆਪਣਾ ਫੈਸਲਾ ਸੁਣਾਇਆ। ਉਸ ਤੋਂ ਇਲਾਵਾ ਪੁਡੂਚੇਰੀ ਕ੍ਰਿਕਟ ਸੰਘ-ਕਲਾਈਮਾਨੀ ਤੇ ਪੋਂਡਿਚੇਰੀ ਕ੍ਰਿਕਟ ਸੰਘ-ਵੇਲਮੁਰੂਗਨ ਨੇ ਵੀ ਐਸੋਸੀਏਟ ਮੈਂਬਰ ਦੇ ਤੌਰ 'ਤੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ। ਬੀ. ਸੀ. ਸੀ. ਆਈ. ਨੇ ਇਸ ਮਹੀਨੇ ਦੇ ਸ਼ੁਰੂ ਵਿਚ ਆਪਣੀ ਸਾਲਾਨਾ ਆਮ ਮੀਟਿੰਗ ਵਿਚ ਵੀ ਪੁਡੂਚੇਰੀ ਨੂੰ ਐਸੋਸੀਏਟ ਮੈਂਬਰ ਦੇ ਤੌਰ 'ਤੇ ਮਾਨਤਾ ਦੇਣ 'ਤੇ ਸਹਿਮਤੀ ਦਿੱਤੀ ਸੀ।