ਪੀ. ਐੱਸ. ਜੀ. ਕਰੇਗਾ ਨੇਮਾਰ ਵਿਰੁੱਧ ਕਾਰਵਾਈ

07/09/2019 6:56:03 PM

ਪੈਰਿਸ— ਫ੍ਰੈਂਚ ਫੁੱਟਬਾਲ ਕਲੱਬ ਪੈਰਿਸ ਸੇਂਟ ਜਰਮਨ (ਪੀ. ਐੱਸ. ਜੀ.) ਨੇ ਕਿਹਾ ਹੈ ਕਿ  ਨਵੇਂ ਸੈਸ਼ਨ ਤੋਂ ਪਹਿਲਾਂ ਟੀਮ ਦੀ ਟ੍ਰੇਨਿੰਗ ਦੇ ਪਹਿਲੇ ਹੀ ਦਿਨ ਬ੍ਰਾਜ਼ੀਲ ਦੇ ਫੁੱਟਬਾਲਰ ਨੇਮਾਰ ਨੇ ਇਸ ਵਿਚ ਹਿੱਾਸ ਨਹੀਂ ਲਿਆ, ਜਿਸ ਲਈ ਉਸਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। 27 ਸਾਲਾ ਫੁੱਟਬਾਲਰ ਨੂੰ ਸੋਮਵਾਰ ਸਵੇਰੇ ਕਲੱਬ ਦੇ ਟ੍ਰੇਨਿੰਗ ਸੈਂਟਰ ਵਿਚ ਪੁਹੰਚਣਾ ਸੀ ਪਰ ਉਹ ਇਸਦੇ ਲਈ ਨਹੀਂ ਆ ਸਕਿਆ। ਹਾਲਾਂਕਿ ਇਸ ਤੋਂ ਠੀਕ 24 ਘੰਟੇ ਪਹਿਲਾਂ ਹੀ ਨੇਮਾਰ ਆਪਣੀ ਰਾਸ਼ਟਰੀ ਟੀਮ ਬ੍ਰਾਜ਼ੀਲ ਦੇ ਮਾਰਾਕਾਨਾ ਸਟੇਡੀਅਮ ਵਿਚ ਪੇਰੂ ਦੇ ਨਾਲ ਹੋਏ ਕੋਪਾ ਅਮਰੀਕਾ ਫਾਈਨਲ ਮੁਕਾਬਲੇ ਨੂੰ ਦੇਖਣ ਲਈ ਸ਼ਾਮਲ ਹੋਇਆ ਸੀ, ਜਿਸ ਵਿਚ 3-1 ਦੀ ਜਿੱਤ ਨਾਲ ਬ੍ਰਾਜ਼ੀਲ 9ਵੀਂ ਵਾਰ ਚੈਂਪੀਅਨ ਬਣਿਆ।

ਨੇਮਾਰ ਨੇ ਪੀ. ਐੱਸ. ਜੀ. ਲਈ ਹੁਣ ਤਕ 37 ਮੈਚਾਂ ਵਿਚ 34 ਗੋਲ ਕੀਤੇ ਹਨ। ਉਸ ਨੂੰ 22.2 ਕਰੋੜ ਯੂਰੋ ਦੇ ਵਿਸ਼ਵ ਰਿਕਰਾਡ ਕਰਾਰ ਦੇ ਨਾਲ ਮੌਜੂਦਾ ਲਾ ਲਿਗਾ ਚੈਂਪੀਅਨ ਕਲੱਬ ਨਾਲ ਪੀ. ਐੱਸ. ਜੀ. ਵਿਚ ਸ਼ਾਮਲ ਕੀਤਾ ਗਿਆ ਸੀ ਪਰ ਮੈਦਾਨ ਦੇ ਬਾਹਰ ਵਿਵਾਦਾਂ ਤੇ ਸੱਟਾਂ ਕਾਰਨ ਉਸਦਾ ਪੀ. ਐੱਸ. ਜੀ. ਕਲੱਬ ਨਾਲ ਰਿਸ਼ਤਾ ਕੁੜੱਤਣ ਭਰਿਆ ਮੰਨਿਆ ਜਾ ਰਿਹਾ ਹੈ। ਹਾਲ ਹੀ ਵਿਚ ਮੈਚ ਦੌਰਾਨ ਇਕ ਫ੍ਰੈਂਚ ਪ੍ਰਸ਼ੰਸਕ ਨੂੰ ਕੁੱਟਣ ਦੇ ਮਾਮਲੇ ਵਿਚ ਕਲੱਬ ਨੇ ਉਸ 'ਤੇ 3 ਮੈਚਾਂ ਲਈ ਬੈਨ ਲਾ ਦਿੱਤਾ ਸੀ। ਨੇਮਾਰ ਸਾਲ 2017-18 ਸੈਸ਼ਨ ਦੇ ਆਖਰੀ ਤਿੰਨ ਮਹੀਨਿਆਂ ਵਿਚ ਫ੍ਰੈਕਚਰਾਰ ਕਾਰਨ ਨਹੀਂ ਖੇਡ ਸਕਿਆ ਸੀ। ਉਥੇ ਹੀ ਮਈ ਵਿਚ ਨੇਮਾਰ ਤੋਂ ਬ੍ਰਾਜ਼ੀਲ ਦੀ ਰਾਸ਼ਟਰੀ ਟੀਮ ਨੇ ਵੀ ਕਪਤਾਨੀ ਵਾਪਸ ਲੈ ਲਈ ਸੀ ਜਦਕਿ ਅੱੱਡੀ ਵਿਚ ਸੱਟ ਕਾਰਨ ਫਿਰ ਉਹ ਕੋਪਾ ਅਮਰੀਕਾ ਟੂਰਨਾਮੈਂਟ ਵਿਚ ਵੀ ਨਹੀਂ ਖੇਡ ਸਕਿਆ ਸੀ।