ਏਸ਼ੀਆਈ ਕੱਪ 2023 ਅੰਤਿਮ ਦੌਰ ਦੇ ਕੁਆਲੀਫਾਇਰ ਕੈਂਪ ਲਈ ਸੰਭਾਵਿਤ ਖਿਡਾਰੀਆਂ ਦਾ ਐਲਾਨ

04/20/2022 2:48:09 PM

ਨਵੀਂ ਦਿੱਲੀ- ਭਾਰਤੀ ਪੁਰਸ਼ ਫੁੱਟਬਾਲ ਟੀਮ ਦੇ ਮੁੱਖ ਕੋਚ ਇਗੋਰ ਸਟਿਮਕ ਨੇ ਜੂਨ ਵਿਚ ਹੋਣ ਵਾਲੇ ਏਐੱਫਸੀ ਏਸ਼ੀਆ ਕੱਪ ਦੇ ਆਖ਼ਰੀ ਗੇੜ ਦੇ ਕੁਆਲੀਫਾਇਰ ਦੇ ਤਿਆਰੀ ਕੈਂਪ ਲਈ 41 ਸੰਭਾਵਿਤ ਖਿਡਾਰੀਆਂ ਦਾ ਐਲਾਨ ਕੀਤਾ ਹੈ। ਖਿਡਾਰੀ ਤੇ ਸਹਿਯੋਗੀ ਸਟਾਫ 23 ਅਪ੍ਰੈਲ ਨੂੰ ਬੇਲਾਰੀ ਵਿਚ ਇਕੱਠੇ ਹੋਣਗੇ ਤੇ ਅੱਠ ਮਈ ਤਕ ਉਥੇ ਅਭਿਆਸ ਕਰਨਗੇ। ਇਸ ਤੋਂ ਬਾਅਦ ਟੀਮ ਕੋਲਕਾਤਾ ਆਏਗੀ ਜਿੱਥੇ ਕੁਆਲੀਫਾਇਰ ਹੋਣ ਤਕ ਕੈਂਪ ਜਾਰੀ ਰਹੇਗਾ। ਭਾਰਤ ਨੂੰ ਏਐੱਫਸੀ ਏਸ਼ੀਆ ਕੱਪ ਚੀਨ 2023 ਦੇ ਆਖ਼ਰੀ ਗੇੜ ਦੇ ਕੁਆਲੀਫਾਇਰ ਵਿਚ ਹਾਂਗਕਾਂਗ, ਅਫ਼ਗਾਨਿਸਤਾਨ ਤੇ ਕੰਬੋਡੀਆ ਨਾਲ ਗਰੁੱਪ ਡੀ ਮਿਲਿਆ ਹੈ। ਮੁਕਾਬਲੇ ਅੱਠ ਜੂਨ ਤੋਂ ਕੋਲਕਾਤਾ ਵਿਚ ਖੇਡੇ ਜਾਣਗੇ।

ਸੰਭਾਵਿਤ ਖਿਡਾਰੀ :
ਗੋਲਕੀਪਰ : ਗੁਰਪ੍ਰਰੀਤ ਸਿੰਘ ਸੰਧੂ, ਅਮਰਿੰਦਰ ਸਿੰਘ, ਪ੍ਰਭਸੁਖਨ ਗਿੱਲ, ਮੁਹੰਮਦ ਨਵਾਜ਼, ਟੀਪੀ ਰੇਹੇਨੇਸ਼।

ਡਿਫੈਂਡਰ : ਪ੍ਰੀਤਮ ਕੋਤਾਲ, ਆਸ਼ੁਤੋਸ਼, ਮਹਿਤਾ, ਆਸ਼ੀਸ਼ ਰਾਏ, ਹੋਰਮੀਪਮ ਰੂਈਵਾ, ਰਾਹੁਲ ਭੇਕੇ, ਸੰਦੇਸ਼ ਝੀਂਗਨ, ਨਰੇਂਦਰ ਗਹਿਲੋਤ, ਚਿੰਗਲੇਨਸਨਾ ਸਿੰਘ, ਅਨਵਰ ਅਲੀ, ਸ਼ੁਭਾਸ਼ੀਸ਼ ਬੋਸ, ਆਕਾਸ਼ ਮਿਸ਼ਰਾ, ਰੋਸ਼ਨ ਸਿੰਘ, ਹਰਮਨਜੋਤ ਸਿੰਘ ।

ਮਿਡਫੀਲਡਰ : ਉਦਾਂਤਾ ਸਿੰਘ, ਵਿਕਰਮ ਪ੍ਰਤਾਪ ਸਿੰਘ, ਅਨਿਰੁੱਧ ਥਾਪਾ, ਪ੍ਰਣਯ ਹਲਧਰ, ਜੈਕਸਨ ਸਿੰਘ, ਗਲੇਨ ਮਾਰਟਿਸ, ਵੀਪੀ ਸੁਹੇਰ, ਲਾਲੇਂਗਮਾਵੀਆ, ਸਹਲ ਅਬਦੁਲ ਸਮਾਦ, ਯਾਸਿਰ ਮੁਹੰਮਦ, ਲਾਲਿਆਂਜੁਆਲਾ ਛਾਂਗਟੇ, ਸੁਰੇਸ਼ ਸਿੰਘ, ਬਰੈਂਡਨ ਫਰਨਾਂਡਿਸ, ਰਿਤਵਿਕ ਕੁਮਾਰ ਦਾਸ, ਲਾਲਥਾਥਾਂਗਾ ਕੇ, ਰਾਹੁਲ ਕੇਪੀ, ਲਿਸਟਨ ਕੋਲਾਸੋ, ਬਿਪਿਨ ਸਿੰਘ, ਆਸ਼ਿਸ਼ ਕੁਰੂਨਿਯਾਨ।

ਫਾਰਵਰਡ : ਮਨਵੀਰ ਸਿੰਘ, ਸੁਨੀਲ ਛੇਤਰੀ, ਰਹੀਮ ਅਲੀ, ਈਸ਼ਾਨ ਪੰਡਿਤਾ।

Tarsem Singh

This news is Content Editor Tarsem Singh