ਪ੍ਰੋ ਕਬੱਡੀ ਲੀਗ : ਪਟਨਾ ਨੇ ਰੌਮਾਂਚਕ ਮੁਕਾਬਲੇ 'ਚ UP ਯੋਧਾ ਨੂੰ ਹਰਾਇਆ

10/17/2018 2:14:23 PM

ਚੇਨਈ— ਸਟਾਰ ਰੇਡਰ ਤੇ ਕਪਤਾਨ ਪ੍ਰਦੀਪ ਨਰਵਾਲ ਦੇ 16 ਅੰਕਾਂ ਦੇ ਨਾਲ ਪਿਛਲੀ ਚੈਂਪੀਅਨ ਪਟਨਾ ਪਾਈਰੇਟਸ ਨੇ ਵੀਰਵਾਰ ਨੂੰ ਪ੍ਰੋ ਕਬੱਡੀ ਲੀਗ ਦੇ ਰੌਮਾਂਚਕ ਮੁਕਾਬਲੇ 'ਚ ਯੂ. ਪੀ. ਯੋਧਾ ਨੂੰ 43-41 ਨਾਲ ਹਰਾ ਦਿੱਤਾ। ਯੂ. ਪੀ. ਯੋਧਾ ਦੀ ਟੀਮ ਨੇ ਮੈਚ 'ਚ ਸ਼ਾਨਦਾਰ ਸ਼ੁਰੂਆਤ ਕੀਤੀ ਤੇ 2 ਮਿੰਟ ਅੰਦਰ 4-1 ਨਾਲ ਬੜ੍ਹਤ ਹਾਸਲ ਕੀਤੀ। ਇਸ ਤੋਂ ਬਾਅਦ ਹਾਲਾਂਕਿ ਪਟਨਾ ਨੇ ਵਾਪਸੀ ਕਰ ਹਾਫ ਸਮੇਂ ਤਕ 21-20 ਦੀ ਬੜ੍ਹਤ ਬਣਾ ਲਈ। ਦੂਜੇ ਹਾਫ 'ਚ ਵੀ ਦੋਵਾਂ ਟੀਮਾਂ ਦੇ ਵਿਚ ਮੁਕਾਬਲਾ ਸਖਤ ਰਿਹਾ ਤੇ ਮੈਚ ਦੇ 35ਵੇਂ ਮਿੰਟ 'ਚ ਦੋਵੇਂ ਟੀਮਾਂ ਦਾ ਸਕੋਰ 37-37 ਦਾ ਸੀ। ਇਸ ਤੋਂ ਬਾਅਦ ਨਰਵਾਲ ਨੇ 2 ਅੰਕ ਹਾਸਲ ਕਰ ਟੀਮ ਨੂੰ 39-37 ਨਾਲ ਅੱਗੇ ਕਰ ਦਿੱਤਾ। ਇਸ ਤੋਂ ਬਾਅਦ ਟੀਮ ਨੇ ਆਪਣੀ ਬੜ੍ਹਤ ਨੂੰ ਬਰਕਰਾਰ ਰੱਖਿਆ ਤੇ 43-41 ਨਾਲ ਮੈਚ ਆਪਣੇ ਨਾਂ ਕਰ ਲਿਆ। ਯੂ. ਪੀ. ਯੋਧਾ ਦੇ ਲਈ ਸ਼੍ਰੀਕਾਂਤ ਜਾਧਵ ਨੇ 12 ਅੰਕ ਹਾਸਲ ਕੀਤੇ।