ਪ੍ਰੋ ਕਬੱਡੀ ਲੀਗ : UP ਯੋਧਾ ਨੇ ਯੂ ਮੁੰਬਾ ਨੂੰ ਰੋਮਾਂਚਕ ਮੁਕਾਬਲੇ ''ਚ ਹਰਾਇਆ

12/22/2018 10:35:07 PM

ਕੋਲਕਾਤਾ— ਯੂ. ਪੀ. ਯੋਧਾ ਨੇ ਯੂ ਮੁੱਬਾ ਨੂੰ ਸ਼ਨੀਵਾਰ ਰੋਮਾਂਚਕ ਮੁਕਾਬਲੇ 'ਚ 34-32 ਨਾਲ ਹਰਾ ਕੇ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜ਼ਨ ਦੇ 'ਪਲੇਆਫ' 'ਚ ਪਹੁੰਚਣ ਲਈ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਿਆ। ਪ੍ਰਸ਼ਾਂਤ ਕੁਮਾਰ ਰਾਏ (8 ਅੰਕ) ਨੇ ਆਖਰੀ ਮਿੰਟ ਦੀ ਰੇਡ 'ਚ 2 ਅੰਕ ਹਾਸਲ ਕਰ ਯੂ. ਪੀ. ਨੂੰ ਜਿੱਤ ਹਾਸਲ ਕਰਵਾਈ। ਮੁੰਬਈ ਨੂੰ ਇਸ ਹਾਰ ਦੇ ਨਾਲ ਆਪਣੇ 2 ਖਿਡਾਰੀਆਂ ਸਿਧਾਰਥ ਦੇਸਾਈ ਤੇ ਰੋਹਿਤ ਰਾਣਾ ਦੇ ਸੱਟ ਲੱਗਣ ਕਾਰਨ ਵੀ ਝੱਟਕਾ ਲੱਗਾ। 


ਮੁੰਬਈ ਟੀਮ ਇਸ ਹਾਰਨ ਤੋਂ ਬਾਅਦ ਹੁਣ ਗਰੁੱਪ 'ਏ' ਦੀ ਸੂਚੀ 'ਚ ਚੋਟੀ 'ਤੇ ਨਹੀਂ ਪਹੁੰਚ ਸਕੇਗੀ। ਮੁੰਬਈ ਟੀਮ ਦੇ 22 ਮੈਚਾਂ 'ਚ 86 ਅੰਕ ਰਹੇ ਤੇ ਉਹ ਗੁਜਰਾਤ (88) ਤੋਂ ਬਾਅਦ ਦੂਜੇ ਸਥਾਨ 'ਤੇ ਹੈ। ਯੂ. ਪੀ. ਦੇ ਲਈ ਸਚਿਨ ਕੁਮਾਰ ਨੇ ਸ਼ਾਨਦਾਰ ਡਿਫੇਂਸ 'ਚ 6 ਟੈਕਲ ਅੰਕ ਹਾਸਲ ਕੀਤੇ ਜਦਕਿ ਰਿਸ਼ਾਂਕ ਦੇਵਾਡਿਗਾ ਨੇ 7 ਰੇਡ ਅੰਕ ਹਾਸਲ ਕੀਤੇ। ਯੂ. ਪੀ. ਦੇ 21 ਮੈਚਾਂ 'ਚ 7ਵੀਂ ਜਿੱਤ ਤੋਂ ਬਾਅਦ 52 ਅੰਕ ਹੋ ਗਏ ਹਨ ਤੇ ਉਹ ਗਰੁੱਪ 'ਬੀ' 'ਚ ਚੌਥੇ ਸਥਾਨ 'ਤੇ ਹੈ।