ਪ੍ਰੋ ਕਬੱਡੀ ਲੀਗ : ਦਿੱਲੀ ਦੀ ਹਰਿਆਣਾ ''ਤੇ ਰੋਮਾਂਚਕ ਜਿੱਤ

11/08/2018 9:57:19 PM

ਨਵੀਂ ਦਿੱਲੀ— ਦਬੰਗ ਦਿੱਲੀ ਨੇ ਦੂਜੇ ਹਾਫ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਹਰਿਆਣਾ ਸਟੀਲਰਸ ਨੂੰ ਪ੍ਰੋ ਕਬੱਡੀ ਲੀਗ ਦੇ ਮੁਕਾਬਲੇ 'ਚ ਵੀਰਵਾਰ ਨੂੰ 38-33 ਨਾਲ ਹਰਾ ਦਿੱਤਾ। ਇਸ ਮੁਕਾਬਲੇ 'ਚ ਦਿੱਲੀ ਹਾਫ ਸਮੇਂ ਤਕ 15-19 ਨਾਲ ਪਿੱਛੇ ਸੀ ਪਰ ਦੂਜੇ ਹਾਫ 'ਚ ਸ਼ਾਨਦਾਰ ਵਾਪਸੀ ਕਰਦੇ ਹੋਏ ਟੂਰਨਾਮੈਂਟ 'ਚ 8 ਮੈਚਾਂ 'ਚ ਆਪਣੀ ਤੀਜੀ ਜਿੱਤ ਹਾਸਲ ਕੀਤੀ। ਦਿੱਲੀ ਦੇ ਹੁਣ ਤਕ 22 ਅੰਕ ਹੋ ਗਏ ਹਨ ਤੇ ਗਰੁੱਪ 'ਏ' ਦੀ ਸੂਚੀ 'ਚ ਚੌਥੇ ਸਥਾਨ 'ਤੇ ਬਰਕਰਾਰ ਹੈ। ਦੂਜੇ ਪਾਸੇ ਹਰਿਆਣਾ ਨੂੰ 11 ਮੈਚਾਂ 'ਚ 8ਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਹ 18 ਅੰਕਾਂ ਦੇ ਨਾਲ 5ਵੇਂ ਸਥਾਨ 'ਤੇ ਹੈ। ਹਰਿਆਣਾ ਦੀ ਟੀਮ ਆਪਣੇ ਪਹਿਲੇ ਹਾਫ ਦੇ ਪ੍ਰਦਰਸ਼ਨ ਨੂੰ ਦੂਜੇ ਹਾਫ 'ਚ ਬਰਕਰਾਰ ਨਹੀਂ ਰੱਖ ਸਕੀ ਤੇ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਦਿੱਲੀ ਦੀ ਜਿੱਤ 'ਚ ਨਵੀਨ ਕੁਮਾਰ ਨੇ ਸਭ ਤੋਂ ਵੱਧ 9 ਅੰਕ ਬਣਾਏ ਜਦਕਿ ਮੇਰਾਜ ਸ਼ੇਖ, ਚੰਦਰਨ ਰੰਜੀਤ ਤੇ ਰਵੀਸ਼ੰਕਰ ਪਹਿਲ ਨੇ 6-6 ਅੰਕ ਬਣਾਏ। ਹਰਿਆਣਾ ਦੇ ਲਈ ਉਸ ਦੇ ਸਭ ਤੋਂ ਮਹਿੰਗੇ ਖਿਡਾਰੀ ਸੋਨੂੰ ਗੋਇਲ ਨੇ ਸਭ ਤੋਂ ਜ਼ਿਆਦਾ 11 ਅੰਕ ਹਾਸਲ ਕੀਤੇ।