ਪ੍ਰੋ ਕਬੱਡੀ ਲੀਗ : ਤਾਮਿਲ ਨੂੰ ਹਰਾ ਚੋਟੀ ''ਤੇ ਪਹੁੰਚਿਆ ਬੰਗਾਲ

10/09/2019 10:21:39 PM

ਗ੍ਰੇਟਰ ਨੋਇਡਾ— ਮੁਹੰਮਦ ਨਬੀਬਖਸ਼ (7 ਅੰਕ) ਤੇ ਰਿੰਕੂ ਨਰਵਾਲ (5 ਅੰਕ) ਦੇ ਸ਼ਾਨਦਾਰ ਖੇਡ ਦੇ ਦਮ 'ਤੇ ਬੰਗਾਲ ਵਾਰੀਅਰਸ ਨੇ ਪ੍ਰੋ ਕਬੱਡੀ ਲੀਗ ਦੇ ਮੁਕਾਬਲੇ 'ਚ ਬੁੱਧਵਾਰ ਨੂੰ ਇੱਥੇ ਤਾਮਿਲ ਥਲਾਈਵਾਜ ਨੂੰ 33-29 ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਬੰਗਾਲ ਵਾਰੀਅਰਸ ਦੀ ਟੀਮ 83 ਅੰਕਾਂ ਦੇ ਨਾਲ ਅੰਕ ਸੂਚੀ 'ਚ ਚੋਟੀ 'ਤੇ ਪਹੁੰਚ ਗਈ। ਰਾਹੁਲ ਚੌਧਰੀ ਨੇ ਬੰਗਾਲ ਦੇ ਲਈ ਸੱਤ ਅੰਕ ਬਣਾਏ ਪਰ ਟੀਮ ਨੂੰ ਇਕ ਹੋਰ ਹਾਰ ਤੋਂ ਨਹੀਂ ਬਚਾ ਸਕੇ। ਤਾਮਿਲ ਦੀ ਟੀਮ ਨੇ 22 ਮੈਚਾਂ 'ਚ 37 ਅੰਕਾਂ ਦੇ ਨਾਲ ਅੰਕ ਸੂਚੀ 'ਚ ਸਭ ਤੋਂ ਹੇਠਲੇ 12ਵੇਂ ਸਥਾਨ ਦੇ ਨਾਲ ਆਪਣੇ ਮੁਕਾਬਲੇ ਨੂੰ ਖਤਮ ਕੀਤਾ। ਵੱਡੇ ਖਿਡਾਰੀਆਂ ਨਾਲ ਚੇਨਈ ਦੀ ਇਹ ਟੀਮ ਪੂਰੇ ਸੈਸ਼ਨ 'ਚ ਸਿਰਫ ਚਾਰ ਮੈਚਾਂ 'ਚ ਜਿੱਤ ਹਾਸਲ ਕਰ ਸਕੀ।

Gurdeep Singh

This news is Content Editor Gurdeep Singh