ਤਾਮਿਲਨਾਡੂ ਸਰਕਾਰ ਰਾਸ਼ਟਰਮੰਡਲ ਖੇਡਾਂ ਦੇ ਤਮਗਾ ਜੇਤੂਆਂ ਨੂੰ ਦੇਵੇਗੀ ਲੱਖਾਂ ਦੇ ਨਕਦ ਇਨਾਮ

04/17/2018 4:56:45 AM

ਚੇਨਈ—ਤਾਮਿਲਨਾਡੂ ਦੇ ਮੁੱਖ ਮੰਤਰੀ ਈ. ਕੇ. ਪਲਾਨੀਸਵਾਮੀ ਨੇ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ 'ਚ ਤਮਗਾ ਜਿੱਤਣ ਵਾਲੇ ਸੂਬੇ ਦੇ ਤਮਗਾ ਜੇਤੂ ਖਿਡਾਰੀਆਂ ਨੂੰ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਮੁੱੱਖ ਮੰਤਰੀ ਨੇ ਤਮਗਾ ਜੇਤੂਆਂ ਨੂੰ ਵੱਖ-ਵੱਖ ਪੱਤਰ ਭੇਜ ਕੇ ਦੇਸ਼ ਨੂੰ ਸਨਮਾਨਿਤ ਕਰਨ ਲਈ ਵਧਾਈ ਦਿੱਤੀ। ਉਨ੍ਹਾਂ ਨੇ ਟੇਬਲ ਟੈਨਿਸ ਖਿਡਾਰੀ ਜੀ. ਸਾਥਿਆਨ ਤੇ ਅਚੰਤ ਸ਼ਰਤ ਕਮਲ ਨੂੰ ਚਾਂਦੀ ਅਤੇ ਕਾਂਸੀ ਤਮਗਾ ਜਿੱਤਣ ਲਈ 50-50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਚਾਂਦੀ ਤਮਗਾ ਜਿੱਤਣ ਲਈ 50 ਲੱਖ ਰੁਪਏ ਦੇਣ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਗਿਆ ਸੀ।  ਸੂਬਾ ਸਰਕਾਰ ਨੇ ਸਕੁਐਸ਼ ਖਿਡਾਰਨ ਦੀਪਿਕਾ ਪੱਲੀਕਲ (2 ਚਾਂਦੀ) ਨੂੰ 60 ਲੱਖ ਰੁਪਏ ਤੇ ਜੋਸ਼ਨਾ ਚਿਨੱਪਾ ਤੇ ਸੌਰਭ ਘੋਸ਼ਾਲ ਨੂੰ ਚਾਂਦੀ ਤਮਗਾ ਜਿੱਤਣ ਲਈ 30-30 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ।