''ਮੈਰੀ ਕਾਮ'' ਦਾ ਕਿਰਦਾਰ ਨਿਭਾਉਣ ਤੋਂ ਬਾਅਦ, ਹੁਣ ਇਹ ਟੀਮ ਖਰੀਦੇਗੀ ਪ੍ਰਿਅੰਕਾ ਚੋਪੜਾ

07/07/2017 5:23:08 AM

ਨਵੀਂ ਦਿੱਲੀ— 10 ਸਾਲ ਪਹਿਲਾਂ ਆਈ. ਪੀ. ਐੱਲ. ਸ਼ੁਰੂ ਹੋਣ ਦੇ ਨਾਲ ਹੀ ਖੇਡਾਂ ਦੇ ਨਾਲ ਫਿਲਮੀ ਹਸਤੀਆਂ ਦਾ ਸਿਲਸਿਲਾ ਹੁਣ ਤੱਕ ਜਾਰੀ ਹੈ। ਸ਼ਾਹਰੂਖ ਖਾਨ ਅਤੇ ਪ੍ਰਿੰਤੀ ਜਿੰਟਾ ਨੇ ਕ੍ਰਿਕਟ ਦੀ ਟੀਮ ਖਰੀਦ ਕੇ ਇਸ ਦੀ ਸ਼ੁਰੂਆਤ ਕੀਤੀ ਸੀ। ਉਸ ਤੋਂ ਬਾਅਦ ਅਭਿਸ਼ੇਕ ਬਚਨ ਅਤੇ ਜਾਨ ਅਬਰਾਹਮ ਜਿਹੇ ਸ਼ਿਤਾਰੀਆਂ ਨੇ ਫੁੱਟਬਾਲ ਦੀਆਂ ਟੀਮਾਂ ਖਰੀਦੀਆਂ।
ਹੁਣ ਇਨ੍ਹਾਂ ਤੋਂ ਇਲਾਵਾ ਇਕ ਨਵਾਂ ਨਾਂ ਜੁੜ ਗਿਆ ਹੈ। ਉਹ ਨਾਂ ਹੈ ਪ੍ਰਿਅੰਕਾ ਚੋਪੜਾ ਦਾ, ਰਿਪੋਰਟ ਦੇ ਮੁਤਾਬਕ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧੀ ਹਾਸਲ ਕਰ ਰਹੀ ਅਭਿਨੇਤਰੀ ਪ੍ਰਿਅੰਕਾ ਚੋਪੜਾ ਸੁਪਰ ਬਾਕਸਿੰਗ ਲੀਗ ਜਾਣੀ ਕਿ ਐੱਸ. ਬੀ. ਐੱਲ. 'ਚ ਨਾਰਥ-ਈਸਟ ਟੀਮ ਦੀ ਸਹਿ-ਮਾਲਕਣ ਬਣ ਸਕਦੀ ਹੈ। ਪ੍ਰਿਅੰਕਾ ਨੇ ਨਾਰਥ-ਈਸਟ ਤੋਂ ਹੀ ਆਉਣ ਵਾਲੀ, ਪੰਜ ਵਾਰ ਦੀ ਵਿਸ਼ਵ ਚੈਂਪੀਅਨ ਮਹਿਲਾ ਮੁੱਕੇਬਾਜ਼ ਮੈਰੀਕਾਮ ਦੇ ਜੀਵਨ 'ਤੇ ਅਧਾਰਿਤ ਫਿਲਮ 'ਚ ਮੁੱਖ ਭੂਮਿਕਾ ਨਿਭਾਈ ਸੀ।
ਰਿਪੋਰਟ ਦੇ ਮੁਤਾਬਕ ਇਸ ਗੱਲ ਨੂੰ ਲੈ ਕੇ ਗੱਲਬਾਤ ਆਖਰੀ ਪੜਾਅ 'ਤੇ ਹੈ। ਐੱਸ. ਬੀ. ਐੱਲ. ਦੇ ਆਯੋਜਿਤ ਪ੍ਰਿਅੰਕਾ ਨੂੰ ਬੋਰਡ 'ਚ ਸ਼ਾਮਲ ਕਰਨ ਨੂੰ ਲੈ ਕੇ ਬੇਤਾਬ ਹੈ। ਉਹ ਸ਼ਾਨਦਾਰ ਅਭਿਨੇਤਰੀ ਹੈ ਅਤੇ ਉਸ ਦਾ ਮੁੱਕੇਬਾਜ਼ੀ ਲੀਗ ਨਾਲ ਜੁੜਨਾ ਲੀਗ ਦੀ ਪ੍ਰਸਿੱਧੀ 'ਚ ਮਦਦ ਕਰੇਗਾ।
ਦੇਸ਼ ਦੇ ਪਹਿਲੇ ਮੁੱਕੇਬਾਜ਼ੀ ਲੀਗ ਐੱਸ.ਬੀ.ਐੱਲ. ਦੀ ਸ਼ੁਰੂਆਤ ਹੋ ਰਹੀ ਹੈ। ਇਸ 'ਚ ਕਈ ਅਭਿਨੇਤਾ ਟੀਮਾਂ ਦੇ ਸਹ-ਮਾਲਿਕ ਹੈ। ਸੁਨੀਲ ਸ਼ੇਟੀ ਅਤੇ ਫਿਲਮ ਬਾਹੁਬਲੀ 'ਚ ਕੰਮ ਕਰ ਚੁੱਕੇ ਰਾਣਾ ਡੁਗਬਾਤੀ ਨੇ ਬਾਹੁਬਲੀ ਬਾਕਸਰਸ ਨਾਂ ਨਾਲ ਟੀਮ ਖਰੀਦੀ ਹੈ।
ਇਸ ਤੋਂ ਇਲਾਵਾ ਕ੍ਰਿਕਟ ਕਪਤਾਨ ਮਹਿੰਦਰ ਸਿੰਘ ਧੋਨੀ 'ਤੇ ਬਣੇ ਫਿਲਮ 'ਚ ਕੰਮ ਕਰ ਚੁੱਕੇ ਸੁਸ਼ਾਂਤ ਸਿੰਘ ਰਾਜਪੂਤ ਨੇ ਵੀ ਦਿੱਲੀ ਗਲੈਡਿਏਟਰਸ ਦੇ ਸਹਿ-ਮਾਲਿਕ ਹਨ। ਰਣਦੀਪ ਹੁੱਡਾ ਅਤੇ ਸੌਹੇਲ ਖਾਨ ਹਰਿਆਣਾ ਵਾਰਿਅਰਜ਼ ਅਕੇ ਮੁੰਬਈ ਐਸਾਸਿੰਸ ਦੇ ਸਹਿ-ਮਾਲਕ ਹੈ ਜਦੋਂ ਕਿ ਮਰਾਠਾ ਯੋਧਾ ਦਾ ਮਲਿਕਾਨਾ ਹਕ ਰਿਤੇਸ਼ ਦੇਸ਼ਮੁੱਖ ਕੋਲ ਹੈ।