ਪ੍ਰਿਯੰਕਾ ਚੋਪੜਾ ਨੂੰ ਧੋਨੀ ਦੀ ਵਜਾਏ ਪਸੰਦ ਹੈ ਇਹ ਕ੍ਰਿਕਟਰ

10/03/2019 10:21:48 PM

ਨਵੀਂ ਦਿੱਲੀ— ਬਾਲੀਵੁੱਡ ਦੀ ਸਟਾਰ ਤੇ ਹੁਣ ਹਾਲੀਵੁੱਡ 'ਚ ਚਮਕ ਰਹੀ 'ਦੇਸੀ ਗਰਲ' ਯਾਨੀ ਪ੍ਰਿਯੰਕਾ ਚੋਪੜਾ ਇਨ੍ਹਾ ਦਿਨੀਂ ਆਪਣੀ ਆਉਣ ਵਾਲੀ ਫਿਲਮ ਦੇ ਪ੍ਰਮੋਸ਼ਨ ਲਈ ਭਾਰਤ ਭ੍ਰਮਣ 'ਤੇ ਨਿਕਲੀ ਹੋਈ ਹੈ। ਇਸ ਸਿਲਸਲੇ 'ਚ ਉਹ ਭਾਰਤ ਤੇ ਦੱਖਣੀ ਅਫਰੀਕਾ ਦੇ ਵਿਚਾਲੇ ਖੇਡੇ ਜਾ ਰਹੇ ਪਹਿਲੇ ਟੈਸਟ ਦੇ ਦੌਰਾਨ ਆਯੋਜਿਤ ਇਕ ਸਮਾਗਮ 'ਚ ਪਹੁੰਚੀ ਤਾਂ ਉਸ ਨੇ ਇਹ ਖੁਲਾਸਾ ਕੀਤਾ ਕਿ ਉਹ ਰੋਹਿਤ ਸ਼ਰਮਾ ਦੀ ਵੱਡੀ ਫੈਨ ਹੈ। ਪ੍ਰਿਯੰਕਾ ਨੇ ਕਿਹਾ ਕਿ ਉਹ ਰੋਹਿਤ ਤੇ ਕੋਹਲੀ ਨੂੰ ਖੂਬ ਪਸੰਦ ਕਰਦੀ ਹੈ। ਉਹ ਇਨ੍ਹਾ ਬੱਲੇਬਾਜ਼ਾਂ ਨੂੰ ਪਰਸਨਲੀ ਵੀ ਜਾਣਦੀ ਹੈ।


ਹਾਲਾਂਕਿ ਪ੍ਰਿਯੰਕਾ ਵਲੋਂ ਧੋਨੀ ਦਾ ਨਾਂ ਲੈਣ 'ਤੇ ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਹੈਰਾਨਗੀ ਵੀ ਜ਼ਾਹਿਰ ਕੀਤੀ। ਕਿਉਂਕਿ ਧੋਨੀ ਦੀ ਬਾਇਓਪਿਕ ਮਹਿੰਦਰ ਸਿੰਘ ਧੋਨੀ ਆ ਚੁੱਕੀ ਹੈ ਇਸ ਦੌਰਾਨ ਅੰਦਾਜ਼ਾ ਸੀ ਕਿ ਪ੍ਰਿਯੰਕਾ ਉਸਦੀ ਲਾਈਫ ਤੋਂ ਪ੍ਰਭਾਵਿਤ ਹੋਵੇਗੀ ਪਰ ਪ੍ਰਿਯੰਕਾ ਨੇ ਪ੍ਰੋਗਰਾਮ ਦੇ ਦੌਰਾਨ ਇਸ ਤਰ੍ਹਾ ਦਾ ਕੋਈ ਵੀ ਸੰਕੇਤ ਨਹੀਂ ਦਿੱਤਾ। ਉਸ ਨੇ ਬੇਝਿਝਕ ਆਪਣੇ ਮੰਨਪਸੰਦ ਖਿਡਾਰੀਆਂ 'ਚ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਨੂੰ ਜੋੜਿਆ।


ਜ਼ਿਕਰਯੋਗ ਹੈ ਕਿ ਪ੍ਰਿਯੰਕਾ ਇਨ੍ਹਾ ਦਿਨੀਂ ਆਪਣੀ ਅਪਕਮਿੰਗ ਫਿਲਮ ਦਿ ਸਕਾਈ ਪਿੰਕ ਦੀ ਪ੍ਰਮੋਸ਼ਨ ਦੇ ਲਈ ਵਿਅਸਤ ਹੈ। ਪ੍ਰੋਗਰਾਮ ਦੇ ਦੌਰਾਨ ਪ੍ਰਿਯੰਕਾ ਨੇ ਦੱਸਿਆ ਕਿ ਕਿਸ ਤਰ੍ਹਾ ਨਿਕ ਜੋਨਸ ਨਾਲ ਉਸਦੇ ਵਿਆਹ ਦੌਰਾਨ ਇਕ ਕ੍ਰਿਕਟ ਮੈਚ ਦਾ ਆਯੋਜਨ ਕੀਤਾ ਗਿਆ ਸੀ। ਇਸ 'ਚ ਟੀਮ ਬ੍ਰਾਈਡ ਤੇ ਟੀਮ ਗਰੂਮ ਨਾਂ ਦੀਆਂ ਟੀਮਾਂ ਖੇਡੀਆਂ ਸਨ। ਇਹ ਮੈਚ ਟੀਮ ਬ੍ਰਾਈਡ ਨੇ ਜਿੱਤਿਆ ਸੀ।

Gurdeep Singh

This news is Content Editor Gurdeep Singh