ਪ੍ਰਿਥਵੀ ਸ਼ਾਅ ਨੇ ਬੱਚੇ ਨਾਲ ਕੀਤੀ ਤਸਵੀਰ ਸ਼ੇਅਰ, ਜਿੱਤਿਆ ਸਭ ਦਾ ਦਿਲ

01/18/2018 9:40:43 PM

ਨਵੀਂ ਦਿੱਲੀ— ਅੰਡਰ-19 ਵਿਸ਼ਵ ਕੱਪ ਦੇ ਸ਼ੁਰੂਆਤੀ 2 ਮੈਚਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਭਾਰਤੀ ਟੀਮ ਦੀ ਜਿੱਤ 'ਚ ਅਹਿਮ ਭੂਮੀਕਾ ਨਿਭਾਉਣ ਵਾਲੇ ਕਪਤਾਨ ਪ੍ਰਿਥਵੀ ਸ਼ਾਅ ਨੇ ਵਿਹਲੇ ਸਮੇਂ 'ਚ ਇਕ ਪਿਆਰੇ ਬੱਚੇ ਨਾਲ ਫੋਟੋ ਖਿਚਾਉਦੇ ਦਿਖੇ। ਵੈਸਟਇੰਡੀਜ਼ ਤੇ ਦੱਖਣੀ ਅਫਰੀਕਾ ਦੇ ਵਿਚ ਮੈਚ ਦੌਰਾਨ ਜਦੋਂ ਦਰਸ਼ਕਾਂ ਦੇ ਇਕ ਪਰਿਵਾਰ ਨੇ ਉਸਦੇ ਬੱਚੇ ਨੂੰ ਗੋਦ 'ਚ ਲੈਣ ਲਈ ਕਿਹਾ ਤਾਂ ਭਾਰਤੀ ਕਪਤਾਨ ਨੇ ਖੁਸ਼ੀ ਨਾਲ ਇਸ ਤਰ੍ਹਾਂ ਕੀਤਾ।


ਇਸ ਤੋਂ ਬਾਅਦ ਪ੍ਰਿਥਵੀ ਸ਼ਾਅ ਨੇ ਖੁਦ ਵੀ ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਲਿਖਿਆ ਕਿ ਇਸ ਬੱਚੇ ਨੇ ਮੇਰਾ ਦਿਨ ਬਣਾ ਦਿੱਤਾ। ਇਸ ਦੇ ਨਾਲ ਹੀ ਪ੍ਰਿਥਵੀ ਸ਼ਾਅ ਨੇ ਸਾਰੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਮੈਦਾਨ ਦੇ ਦੌਰਾਨ ਸ਼ਾਅ ਦੀ ਫਰੰਟ ਫੁੱਟ ਡਰਾਈਵ ਨੂੰ ਦੇਖਦੇ ਕਮੇਂਟਰੀ ਕਰ ਰਹੇ ਵੈਸਟਇੰਡੀਜ਼ ਦੇ ਸਾਬਕਾ ਤੇਜ਼ ਗੇਂਦਬਾਜ਼ ਨੇ ਉਸਦੀ ਤੁਲਨਾ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨਾਲ ਕਰਦੇ ਹੋਏ ਕਿਹਾ ਕਿ 'ਇਹ ਸਚਿਨ ਹੈ.' ਸ਼ਾਅ ਦੀ ਆਪਣੀ ਬੱਲੇਬਾਜ਼ੀ ਤਕਨੀਕ ਤੇ ਤਰੀਕੇ ਕਾਰਨ ਜ਼ਿਆਦਾ ਲੋਕ ਉਸਦੀ ਤੁਲਨਾ ਤੇਂਦੁਲਕਰ ਨਾਲ ਕਰਦੇ ਹਨ।