ਪ੍ਰਿਥਵੀ ਸੀਜ਼ਨ ''ਚ 8ਵੀਂ ਬਾਰ ਹੋਏ ਆਊਟ, ਟਾਪ-3 ਬੱਲੇਬਾਜ਼ਾਂ ਨੇ ਬਣਾਇਆ ਸ਼ਰਮਨਾਕ ਰਿਕਾਰਡ

11/05/2020 11:51:38 PM

ਦੁਬਈ- ਦਿੱਲੀ ਕੈਪੀਟਲਸ ਭਾਵੇ ਹੀ ਆਸਾਨੀ ਨਾਲ ਪਲੇਅ-ਆਫ 'ਚ ਪਹੁੰਚ ਗਈ ਪਰ ਮੁੰਬਈ ਵਿਰੁੱਧ ਪਹਿਲੇ ਹੀ ਮੈਚ 'ਚ ਉਸਦੇ ਟਾਪ-3 ਬੱਲੇਬਾਜ਼ ਫੇਲ ਹੋ ਗਏ। ਮੁੰਬਈ ਤੋਂ ਮਿਲੇ 201 ਦੌੜਾਂ ਦੇ ਟੀਚੇ ਦੇ ਜਵਾਬ 'ਚ ਦਿੱਲੀ ਨੇ ਜ਼ੀਰੋ ਦੌੜਾਂ 'ਤੇ ਹੀ 3 ਵਿਕਟਾਂ ਗੁਆ ਦਿੱਤੀਆਂ। ਇਸ ਦੌਰਾਨ ਪ੍ਰਿਥਵੀ ਸ਼ਾਹ ਇਕ ਬਾਰ ਫਿਰ ਪਾਵਰ ਪਲੇਅ 'ਚ ਹੀ ਪੈਵੇਲੀਅਨ ਚੱਲ ਗਏ। ਪ੍ਰਿਥਵੀ ਦੇ ਲਈ ਇਹ ਸੀਜ਼ਨ ਬੇਹੱਦ ਖਰਾਬ ਰਿਹਾ ਹੈ। ਉਹ 8ਵੀਂ ਬਾਰ ਸਿੰਗਲ ਡਿਜਿਟ 'ਤੇ ਆਊਟ ਹੋਏ ਜੋਕਿ ਆਈ. ਪੀ. ਐੱਲ. ਇਤਿਹਾਸ ਦਾ ਦੂਜਾ ਸਭ ਤੋਂ ਖਰਾਬ ਰਿਕਾਰਡ ਹੈ। ਦੇਖੋ ਰਿਕਾਰਡ—


ਆਈ. ਪੀ. ਐੱਲ. ਸੀਜ਼ਨ 'ਚ ਸਿੰਗਜ਼ ਡਿਜਿਟ ਆਊਟ
ਦਿਨੇਸ਼ ਕਾਰਤਿਕ- 9 (2020)
ਦੀਪਕ ਹੁੱਡਾ- 9 (2016)
ਪ੍ਰਿਥਵੀ ਸ਼ਾਹ- 8 (2020)
ਰੋਹਿਤ ਸ਼ਰਮਾ- 8 (2017)
ਗੌਤਮ ਗੰਭੀਰ- 8 (2014)
ਹਨੁਮਾ ਵਿਹਾਰੀ- 8 (2013)
ਪ੍ਰਵੀਣ ਕੁਮਾਰ- 8 (2008)
ਪਹਿਲੇ ਓਵਰ 'ਚ ਸਭ ਤੋਂ ਜ਼ਿਆਦਾ ਵਿਕਟਾਂ ਗੁਆਈਆਂ


9 ਦਿੱਲੀ ਕੈਪੀਟਲਸ
3 ਮੁੰਬਈ/ਚੇਨਈ
2 ਰਾਜਸਥਾਨ/ਹੈਦਰਾਬਾਦ/ਕੋਲਕਾਤਾ
1 ਬੈਂਗਲੁਰੂ/ਪੰਜਾਬ
ਦਿੱਲੀ ਦੇ ਟਾਪ-3 ਬੱਲੇਬਾਜ਼ ਸੀਜ਼ਨ 'ਚ
ਸ਼ਿਖਰ ਧਵਨ-3 ਜ਼ੀਰੋ
ਪ੍ਰਿਥਵੀ ਸ਼ਾਹ-3 ਜ਼ੀਰੋ
ਅਜਿੰਕਯ ਰਹਾਣੇ-3 ਜ਼ੀਰੋ
ਪਲੇਅ-ਆਫ 'ਚ ਦਿੱਲੀ ਦਾ ਪ੍ਰਦਰਸ਼ਨ ਨਹੀਂ ਰਿਹਾ ਵਧੀਆ


ਆਈ. ਪੀ. ਐੱਲ. ਪਲੇਅ-ਆਫ 'ਚ ਦਿੱਲੀ ਦਾ ਪ੍ਰਦਰਸ਼ਨ ਕਦੀ ਵਧੀਆ ਨਹੀਂ ਰਹਿੰਦਾ। ਜੇਕਰ ਅੰਕੜੇ ਦੇਖੇ ਜਾਣ ਤਾਂ ਉਹ ਪਾਵਰ ਪਲੇਅ ਜਾਂ ਨਾਕ ਆਊਟ 'ਚ ਸਿਰਫ 17 ਫੀਸਦੀ ਮੁਕਾਬਲੇ ਹੀ ਜਿੱਤ ਸਕੀ ਹੈ। ਇਹ ਬਾਕੀ ਟੀਮਾਂ ਨਾਲੋਂ ਸਭ ਤੋਂ ਘੱਟ ਅੰਕੜੇ ਹਨ। ਇਸ ਮਾਮਲੇ 'ਚ ਮੁੰਬਈ ਟਾਪ 'ਤੇ ਹੈ, ਜਿਸਦੀ ਪਲੇਅ ਆਫ ਜਾਂ ਨਾਕ ਆਊਟ 'ਚ ਸਫਲਤਾ ਪ੍ਰਤੀਸ਼ਤ 63 ਫੀਸਦੀ ਹੈ। ਉਸ ਤੋਂ ਬਾਅਦ ਕੇ. ਕੇ. ਆਫ. 60 ਤਾਂ ਸੀ. ਐੱਸ. ਕੇ 59 ਫੀਸਦੀ ਬਣਿਆ ਹੋਇਆ ਹੈ।

Gurdeep Singh

This news is Content Editor Gurdeep Singh