PM ਮੋਦੀ ਨੇ ਆਂਚਲ ਠਾਕੁਰ ਨੂੰ ਇਤਿਹਾਸਕ ਉਪਲਬਧੀ 'ਤੇ ਦਿੱਤੀ ਵਧਾਈ

01/11/2018 3:58:07 AM

ਨਵੀਂ ਦਿੱਲੀ, (ਬਿਊਰੋ)— ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਆਂਚਲ ਠਾਕੁਰ ਨੂੰ ਸਕੀਇੰਗ 'ਚ ਭਾਰਤ ਦੇ ਲਈ ਪਹਿਲਾ ਤਗਮਾ ਜਿੱਤਣ 'ਤੇ ਵਧਾਈ ਦਿੰਦੇ ਹੋਏ ਕਿਹਾ ਕਿ ਪੂਰਾ ਦੇਸ਼ ਉਨ੍ਹਾਂ ਦੀ ਇਤਿਹਾਸਕ ਉਪਲਬਧੀ 'ਤੇ ਖੁਸ਼ ਹੈ। 

21 ਸਾਲਾਂ ਦੀ ਆਂਚਲ ਨੇ ਕੌਮਾਂਤਰੀ ਸਕੀਇੰਗ ਮਹਾਸੰਘ ਵੱਲੋਂ ਤੁਰਕੀ 'ਚ ਆਯੋਜਿਤ ਅਲਪਾਈਨ ਏਡੇਰ 3200 ਕੱਪ 'ਚ ਕਾਂਸੀ ਤਮਗਾ ਜਿੱਤਿਆ। ਮੋਦੀ ਨੇ ਟਵਿੱਟਰ 'ਤੇ ਲਿਖਿਆ, ''ਸ਼ਾਬਾਸ਼ ਆਂਚਲ ਸਕੀਇੰਗ 'ਚ ਕੌਮਾਂਤਰੀ ਤਗਮਾ ਜਿੱਤਣ ਦੇ ਲਈ। ਪੂਰਾ ਦੇਸ਼ ਤੁਹਾਡੀ ਇਸ ਉਪਲਬਧੀ ਤੋਂ ਖੁਸ਼ ਹੈ। ਭਵਿੱਖ ਲਈ ਸ਼ੁੱਭਕਾਮਨਾਵਾਂ।''