IPL ਨੀਲਾਮੀ 'ਚ 48 ਸਾਲਾ ਤਾਂਬੇ ਅਤੇ 14 ਸਾਲਾ ਨੂਰ ਦੀ ਲੱਗੇਗੀ ਬੋਲੀ

12/16/2019 4:29:34 PM

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2020 ਲਈ ਕ੍ਰਿਕਟਰਾਂ ਦੀ ਨੀਲਾਮੀ ਲਈ ਅਜੇ ਦੋ ਦਿਨ ਬਚੇ ਹਨ। ਕੋਲਕਾਤਾ 'ਚ 19 ਦਸੰਬਰ ਨੂੰ ਹੋਣ ਵਾਲੀ ਨੀਲਾਮੀ ਲਈ 332 ਖਿਡਾਰੀਆਂ ਨੂੰ ਚੁਣਿਆ ਗਿਆ ਹੈ ਜਿਸ 'ਚ 8 ਫ੍ਰੈਂਚਾਈਜ਼ੀਆਂ 'ਚ ਖਾਲੀ 73 ਸਪਾਟ (ਸਥਾਨ) ਦੇ ਲਈ ਕ੍ਰਿਕਟਰਾਂ ਨੂੰ ਚੁਣਿਆ ਜਾਵੇਗਾ। ਇਨ੍ਹਾਂ 'ਚੋਂ 29 ਖਿਡਾਰੀ ਵਿਦੇਸ਼ੀ ਰੱਖੇ ਜਾਣਗੇ। ਇਸ ਲਈ ਨੀਲਾਮੀ 'ਚ ਵਿਦੇਸ਼ੀ ਖਿਡਾਰੀਆਂ 'ਤੇ ਵੀ ਨਜ਼ਰ ਰਹੇਗੀ। ਪਰ ਇਸ ਨੀਲਾਮੀ 'ਚ 48 ਸਾਲਾ ਪ੍ਰਵੀਨ ਤਾਂਬੇ ਅਤੇ 14 ਸਾਲ ਦੇ ਨੂਰ ਅਹਿਮਦ 'ਤੇ ਸਾਰਿਆਂ ਦਾ ਖਾਸ ਧਿਆਨ ਹੋਵੇਗਾ। ਆਈ. ਪੀ. ਐੱਲ. 2020 ਨੀਲਾਮੀ 'ਚ ਜੇਕਰ ਤਾਂਬੇ ਅਤੇ ਨੂਰ ਨੂੰ ਕਿਸੇ ਟੀਮ 'ਚ ਜਗ੍ਹਾ ਮਿਲਦੀ ਹੈ ਤਾਂ ਇਹ ਦੋਵੇਂ ਕ੍ਰਿਕਟਰ ਰਿਕਾਰਡ ਬਣਾ ਦੇਣਗੇ। ਇਸ ਤਰ੍ਹਾਂ ਪ੍ਰਵੀਨ ਤਾਂਬੇ ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ ਉਮਰ ਦੇ ਕ੍ਰਿਕਟਰ ਬਣ ਜਾਣਗੇ ਤਾਂ ਨੂਰ ਕਿਸੇ ਆਈ. ਪੀ. ਐੱਲ. 'ਚ ਚੁਣੇ ਜਾਣ ਵਾਲੇ ਸਭ ਤੋਂ ਯੁਵਾ ਖਿਡਾਰੀ (14 ਸਾਲ) ਹੋਣਗੇ। ਤਾਂਬੇ ਭਾਰਤੀ ਕ੍ਰਿਕਟਰ ਹਨ ਜਦਕਿ ਨੂਰ ਅਹਿਮਦ ਅਫਗਾਨਿਸਤਾਨ ਤੋਂ ਹਨ।

ਤਾਂਬੇ ਨੇ 41 ਸਾਲ ਦੀ ਉਮਰ 'ਚ ਆਈ. ਪੀ. ਐੱਲ. 'ਚ ਰਖਿਆ ਸੀ ਕਦਮ
ਤਾਂਬੇ ਨੇ 41 ਸਾਲ ਦੀ ਉਮਰ 'ਚ ਰਾਜਸਥਾਨ ਰਾਇਲਸ ਵੱਲੋਂ 2013 'ਚ ਆਈ. ਪੀ. ਐੱਲ. 'ਚ ਕਦਮ ਰਖਿਆ ਸੀ। ਸਾਲ 2016 'ਚ ਉਹ ਇਸ ਟੂਰਨਾਮੈਂਟ ਦਾ ਹਿੱਸਾ ਨਹੀਂ ਸਨ। ਹਾਲਾਂਕਿ ਅਗਲੇ ਸਾਲ (2017) ਉਨ੍ਹਾਂ ਨੂੰ ਸਨਰਾਈਜ਼ਰਜ਼ ਹੈਦਰਾਬਾਦ 'ਚ ਜਗ੍ਹਾ ਮਿਲੀ ਪਰ ਇਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ। ਇਹ ਤਜਰਬੇਕਾਰ ਲੈੱਗ ਸਪਿਨਰ ਭਾਰਤ ਅਤੇ ਵਿਦੇਸ਼ਾਂ 'ਚ ਕਈ ਟੀ-20 ਮੈਚ ਖੇਡ ਚੁੱਕਾ ਹੈ।

ਤਾਂਬੇ ਇਕੱਲੇ 40 ਸਾਲ ਦੀ ਉਮਰ ਤੋਂ ਜ਼ਿਆਦਾ ਦੇ ਖਿਡਾਰੀ ਹਨ ਜਿਨ੍ਹਾਂ ਨੂੰ ਆਈ. ਪੀ. ਐੱਲ. 2020 'ਚ ਨੀਲਾਮੀ 'ਚ ਜਗ੍ਹਾ ਮਿਲੀ ਹੈ। ਉਨ੍ਹਾਂ ਤੋਂ ਇਲਾਵਾ ਦੂਜੇ ਨੰਬਰ 'ਤੇ ਆਸਟਰੇਲੀਆ ਦੇ ਫਵਾਦ ਅਹਿਮਦ ਦਾ ਨੰਬਰ ਆਉਂਦਾ ਹੈ ਜੋ 38 ਸਾਲ ਦੇ ਹਨ। ਇਸ ਤੋਂ ਪਹਿਲਾਂ ਆਈ. ਪੀ. ਐੱਲ. ਟ੍ਰੇਡ ਲਿਸਟ 'ਚ ਤਾਂਬੇ ਅਤੇ ਬ੍ਰੈਡ ਹਾਗ 45 ਦੀ ਉਮਰ 'ਚ ਇਸ ਲੀਗ 'ਚ ਖੇਡਣ ਦੇ ਸਭ ਤੋਂ ਜ਼ਿਆਦਾ ਉਮਰ ਦੇ ਖਿਡਾਰੀ ਦਾ ਰਿਕਾਰਡ ਆਪਣੇ ਨਾਂ ਕਰ ਚੁੱਕੇ ਹਨ।

IPL 'ਚ ਸਭ ਤੋਂ ਘੱਟ ਉਮਰ ਦਾ ਕ੍ਰਿਕਟਰ ਬਣ ਸਕਦਾ ਹੈ ਨੂਰ ਅਹਿਮਦ
ਜੇਕਰ ਨੂਰ ਅਹਿਮਦ ਕਿਸੇ ਟੀਮ ਵੱਲੋਂ ਚੁਣ ਲਿਆ ਜਾਂਦਾ ਹੈ ਤਾਂ ਉਹ ਆਈ. ਪੀ. ਐੱਲ. 'ਚ ਸਭ ਤੋਂ ਘੱਟ ਉਮਰ ਦਾ ਕ੍ਰਿਕਟਰ ਬਣ ਜਾਵੇਗਾ। ਫਿਲਹਾਲ ਪ੍ਰਯਾਸ ਰੇਅ ਬਰਮਨ ਆਈ. ਪੀ. ਐੱਲ. 'ਚ ਸਭ ਤੋਂ ਘੱਟ ਉਮਰ 'ਚ ਡੈਬਿਊ ਕਰਨ ਵਾਲੇ ਖਿਡਾਰੀ ਹਨ। ਬਰਮਨ ਨੇ 16 ਸਾਲ ਦੀ ਉਮਰ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਵੱਲੋਂ ਪਿਛਲੇ ਸਾਲ ਡੈਬਿਊ ਕਰਦੇ ਹੋਏ ਇਹ ਰਿਕਾਰਡ ਆਪਣੇ ਨਾਂ ਕੀਤਾ ਸੀ।

Tarsem Singh

This news is Content Editor Tarsem Singh