ਨੀਲਾਮੀ 'ਚ ਵਿਕੇ ਸਭ ਤੋਂ ਵੱਡੀ ਉਮਰ ਦੇ ਪ੍ਰਵੀਨ ਤਾਂਬੇ ਨੇ ਆਪਣੀ ਫਿੱਟਨੈਸ ਦਾ ਦੱਸਿਆ ਰਾਜ਼

12/20/2019 2:47:32 PM

ਕੋਲਕਾਤਾ— ਪ੍ਰਵੀਨ ਤਾਂਬੇ ਦਾ ਮੰਨਣਾ ਹੈ ਕਿ ਕੋਈ ਵੀ ਵਿਅਕਤੀ ਖੁਦ ਨੂੰ ਜਿੰਨੀ ਉਮਰ ਦੀ ਮੰਨਦਾ ਹੈ ਉਹ ਓਨੇ ਸਾਲ ਦਾ ਹੁੰਦਾ ਹੈ ਅਤੇ 48 ਸਾਲ ਦਾ ਹੋਣ ਦੇ ਬਾਵਜੂਦ ਉਹ ਖੁਦ ਨੂੰ 20 ਸਾਲ ਤੋਂ ਵੱਧ ਉਮਰ ਦਾ ਨਹੀਂ ਮੰਨਦੇ । ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2020 ਦੀ ਨੀਲਾਮੀ 'ਚ ਜਦੋਂ ਨੌਜਵਾਨ ਕ੍ਰਿਕਟਰਾਂ 'ਤੇ ਬੋਲੀ ਲੱਗੀ ਉਦੋਂ ਰਾਜਸਥਾਨ ਰਾਇਲਸ ਦੇ ਇਸ ਸਾਬਕਾ ਲੈੱਗ ਸਪਿਨਰ ਨੂੰ ਕੋਲਕਾਤਾ ਨਾਈਟਰਾਈਡਰਜ਼ ਨੇ ਉਸ ਦੇ ਆਧਾਰ ਮੁੱਲ 20 ਲੱਖ ਰੁਪਏ 'ਚ ਖਰੀਦਿਆ।

ਤਾਂਬੇ ਨੇ ਕਿਹਾ, ''ਮੈਂ ਅੱਜ ਵੀ ਇਸ ਮਾਨਸਿਕਤਾ ਦੇ ਨਾਲ ਖੇਡਦਾ ਹਾਂ ਜਿਵੇਂ ਮੈਂ 20 ਸਾਲ ਦਾ ਨੌਜਵਾਨ ਹਾਂ।'' ਉਨ੍ਹਾਂ ਕਿਹਾ, ''ਮੈਂ ਆਪਣਾ ਸਾਰਾ ਤਜਰਬਾ ਅਤੇ ਊਰਜਾ ਟੀਮ 'ਚ ਲੈ ਕੇ ਆਵਾਂਗਾ। ਮੈਂ ਹਾਂ ਪੱਖੀ ਹੋ ਕੇ ਆਵਾਂਗਾ। ਮੈਂ ਜਾਣਦਾ ਹਾਂ ਕਿ ਜੇਕਰ ਮੈਂ ਟੀਮ ਦੇ ਨਾਲ ਰਿਹਾ ਤਾਂ ਅਜਿਹਾ ਕਰ ਸਕਦਾ ਹਾਂ।''

Tarsem Singh

This news is Content Editor Tarsem Singh