ਪ੍ਰਣਯ ਤੇ ਕਸ਼ਯਪ ਦੂਜੇ ਦੌਰ ''ਚ

07/13/2017 4:23:49 AM

ਅਲਬਰਟਾ— ਦੂਜਾ ਦਰਜਾ ਪ੍ਰਾਪਤ ਭਾਰਤ ਦਾ ਐੱਚ. ਐੱਸ. ਪ੍ਰਣਯ ਤੇ 16ਵੀਂ ਸੀਡ ਪਰੂਪੱਲੀ ਕਸ਼ਯਪ ਨੇ ਕੈਨੇਡਾ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਦੌਰ 'ਚ ਪ੍ਰਵੇਸ਼ ਕਰ ਲਿਆ ਹੈ। ਪ੍ਰਣਯ ਨੇ ਮੈਕਸੀਕੋ ਦੇ ਜਾਬ ਕੈਸਿਟਲੋ ਨੂੰ 21-13, 21-15 ਨਾਲ ਹਰਾਇਆ। ਪ੍ਰਣਯ ਦਾ ਅਗਲਾ ਮੁਕਾਬਲਾ ਸਕਾਟਲੈਂਡ ਦੇ ਕਰੀਨ ਮੈਰੀਲੀਜ ਨਾਲ ਹੋਵੇਗਾ। ਕਸ਼ਯਪ ਨੇ ਪੇਰੂ ਦੇ ਡੇਨੀਅਲ ਰੀਗਲ ਨੂੰ 21-11, 21-9 ਨਾਲ ਹਰਾਇਆ। ਕਸ਼ਯਪ ਸਾਹਮਣੇ ਅਗਲੀ ਚੁਣੌਤੀ ਜਾਪਾਨ ਦੇ ਕੋਕੀ ਵਤਾਨਬੇ ਦੀ ਹੋਵੇਗੀ।