ਪ੍ਰਣੀਤ ਅਤੇ ਸੌਰਭ ਥਾਈਲੈਂਡ ਓਪਨ ''ਚ ਜਿੱਤੇ

05/31/2017 6:37:51 PM

ਬੈਂਕਾਕ— ਸਾਈ ਪ੍ਰਣੀਤ ਅਤੇ ਸੌਰਭ ਵਰਮਾ ਨੇ ਉਲਟ ਪਰਿਸਥਿਤੀਆਂ 'ਚ ਜਿੱਤ ਦਰਜ ਕਰਦੇ ਹੋਏ ਅੱਜ ਇੱਥੇ 120000 ਡਾਲਰ ਇਨਾਮੀ ਥਾਈਲੈਂਡ ਗ੍ਰਾਂ ਪ੍ਰੀ. ਗੋਲਡ ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲ ਦੇ ਤੀਜੇ ਦੌਰ 'ਚ ਜਗ੍ਹਾ ਬਣਾਈ। 12ਵਾਂ ਦਰਜਾ ਪ੍ਰਾਪਤ ਸੌਰਭ ਨੇ ਸਖਤ ਮੁਕਾਬਲੇ 'ਚ ਹਮਵਤਨ ਆਨੰਦ ਪਵਾਰ ਨੂੰ 21-17, 20-22, 21-14 ਨਾਲ ਹਰਾਇਆ ਜਦਕਿ ਤੀਜਾ ਦਰਜਾ ਪ੍ਰਾਪਤ ਪ੍ਰਣੀਤ ਨੇ ਮਲੇਸ਼ੀਆ ਦੇ ਆਰ. ਸਤੀਸ਼ਥਰਨ ਨੂੰ 21-15, 21-13 ਨਾਲ ਹਰਾਇਆ। ਯੁਵਾ ਖਿਡਾਰੀ ਸਾਈ ਉੱਤੇਜਿੱਤਾ ਰਾਵ ਚੁੱਕਾ ਨੇ ਮਹਿਲਾ ਸਿੰਗਲ ਦੇ ਸਖਤ ਮੁਕਾਬਲੇ 'ਚ ਇਕ ਘੰਟੇ ਅਤੇ 16 ਮਿੰਟਾਂ 'ਚ ਇੰਡੋਨੇਸ਼ੀਆ ਦੀ ਜੇਸਿਕਾ ਮੁਲਜਾਤੀ ਨੂੰ 13-21, 24-22, 27-25 ਨੂੰ ਹਰਾ ਕੇ ਦੂਜੇ ਦੌਰ 'ਚ ਪ੍ਰਵੇਸ਼ ਕੀਤਾ। 
ਪੀ. ਕਸ਼ਯਪ, ਸ਼੍ਰੇਆਂਸ਼ ਜਾਇਸਵਾਲ ਅਤੇ ਸ਼ੁਭੰਕਰ ਡੇ ਹਾਲਾਂਕਿ ਪੁਰਸ਼ ਸਿੰਗਲ 'ਚ ਹਾਰ ਕੇ ਬਾਹਰ ਹੋ ਗਏ ਜਦਕਿ ਰੇਸ਼ਮਾ ਕਾਰਤਿਕ ਅਤੇ ਰੂਤਵਿਕਾ ਸ਼ਿਵਾਨੀ ਗਾਡੇ ਨੂੰ ਮਹਿਲਾ ਸਿੰਗਲ ਦੇ ਪਹਿਲੇ ਦੌਰ 'ਚ ਹਾਰ ਦਾ ਸਾਹਮਣਆ ਕਰਨਾ ਪਿਆ। ਕੱਲ ਰਾਤ 12 ਵਜੇ ਤੋਂ ਸ਼ੁਰੂ ਹੋਏ ਆਪਣੇ ਪਹਿਲੇ ਮੈਚ 'ਚ ਸਲੋਵਾਕੀਆ ਨੇ ਮਿਲਾਨ ਦ੍ਰਾਤਵਾ ਨੂੰ 21-6, 21-14 ਨਾਲ ਹਰਾਉਣ ਵਾਲੇ ਕਸ਼ਯਪ ਨੂੰ ਅੱਜ 12 ਘੰਟੇ ਤੋਂ ਵੀ ਘੱਟ ਸਮੇਂ ਬਾਅਦ ਸ਼ੁਰੁ ਹੋਏ ਆਪਣੇ ਦੂਜੇ ਮੈਚ 'ਚ ਜਰਮਨੀ ਦੇ ਦੂਜਾ ਦਰਜਾ ਪ੍ਰਾਪਤ ਮਾਰਕ ਜਵੇਬਲਰ ਦੇ ਖਿਲਾਫ 14-21, 18-21 ਨਾਲ ਹਾਰ ਝਲਣੀ ਪਈ। ਸ਼੍ਰੇਆਂਸ਼ ਨੂੰ ਸਥਾਨਕ ਖਿਡਾਰੀ ਸੁਪਾਨਯੂ ਅਵੀਹਿੰਗਸੇਨੋਨ ਦੇ ਖਿਲਾਫ 9-21, 18-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਮਲੇਸ਼ੀਆ ਦੇ ਡੇਰੇਨ ਲਿਊ ਨੇ ਸ਼ੁਭੰਕਰ ਨੂੰ 10-21, 21-15, 21-19 ਨਾਲ ਹਰਾਇਆ।