ਪ੍ਰਣਯ, ਸਾਤਵਿਕ ਤੇ ਚਿਰਾਗ ਚਾਈਨਾ ਮਾਸਟਰਸ ਦੇ ਕੁਆਰਟਰ ਫਾਈਨਲ ਵਿੱਚ ਪਹੁੰਚੇ

11/23/2023 5:02:59 PM

ਸ਼ੇਨਜ਼ੇਨ, (ਭਾਸ਼ਾ)- ਭਾਰਤ ਦੇ ਦਿੱਗਜ ਬੈਡਮਿੰਟਨ ਖਿਡਾਰੀ ਐਚ. ਐਸ. ਪ੍ਰਣਯ ਅਤੇ ਏਸ਼ੀਆਈ ਖੇਡਾਂ ਦੀ ਸੋਨ ਤਗ਼ਮਾ ਜੇਤੂ ਜੋੜੀ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਵੀਰਵਾਰ ਨੂੰ ਚਾਈਨਾ ਮਾਸਟਰਜ਼ ਵਿੱਚ ਆਪੋ-ਆਪਣੇ ਵਰਗਾਂ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਏ। ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਪ੍ਰਣਯ ਨੇ ਡੈਨਮਾਰਕ ਦੇ ਮੈਗਨਸ ਜੋਹਾਨਸੇਨ ਨੂੰ 21-12, 21-18 ਨਾਲ ਹਰਾਇਆ।

ਇਹ ਵੀ ਪੜ੍ਹੋ : ਨੌਜਵਾਨ ਭਾਰਤੀ ਟੀਮ ਦੇਵੇਗੀ ਆਸਟ੍ਰੇਲੀਆ ਨੂੰ ਟੱਕਰ, ਅੱਜ ਹੋਵੇਗਾ ਟੀ-20 ਲੜੀ ਦਾ ਪਹਿਲਾ ਮੁਕਾਬਲਾ

ਪੁਰਸ਼ ਸਿੰਗਲ ਵਰਗ ਵਿੱਚ ਪ੍ਰਣਯ ਇਕਲੌਤਾ ਭਾਰਤੀ ਖਿਡਾਰੀ ਰਹਿ ਗਿਆ ਹੈ। ਅੱਠਵਾਂ ਦਰਜਾ ਪ੍ਰਾਪਤ ਪ੍ਰਣਯ ਹੁਣ ਤੀਜਾ ਦਰਜਾ ਪ੍ਰਾਪਤ ਜਾਪਾਨ ਦੇ ਕੋਡਾਈ ਨਾਰਾਓਕਾ ਨਾਲ ਭਿੜੇਗਾ। ਚੋਟੀ ਦਾ ਦਰਜਾ ਪ੍ਰਾਪਤ ਚਿਰਾਗ ਅਤੇ ਸਾਤਵਿਕ ਨੇ ਵੀ ਜਾਪਾਨ ਦੇ ਅਕੀਰਾ ਕੋਗਾ ਅਤੇ ਤਾਈਚੀ ਸੇਤੋ ਨੂੰ 21-15, 21-16 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਹੁਣ ਉਨ੍ਹਾਂ ਦਾ ਸਾਹਮਣਾ ਇੰਡੋਨੇਸ਼ੀਆ ਦੇ ਲਿਓ ਰੋਲੀ ਕਾਰਨਾਂਡੋ ਅਤੇ ਡੇਨੀਅਲ ਮਾਰਟਿਨ ਨਾਲ ਹੋਵੇਗਾ। 

ਇਹ ਵੀ ਪੜ੍ਹੋ : ICC ਵਨਡੇ ਰੈਂਕਿੰਗ 'ਚ ਵਿਰਾਟ ਕੋਹਲੀ ਨੂੰ ਵੱਡਾ ਫਾਇਦਾ, ਪੁੱਟੀ ਵੱਡੀ ਪੁਲਾਂਘ

ਪ੍ਰਣਯ ਨੇ ਜਾਪਾਨੀ ਖਿਡਾਰੀ ਦੇ ਖਿਲਾਫ ਚੰਗੀ ਸ਼ੁਰੂਆਤ ਕੀਤੀ ਅਤੇ ਪਹਿਲੀ ਗੇਮ ਵਿੱਚ 6-1 ਨਾਲ ਬੜ੍ਹਤ ਬਣਾ ਲਈ। ਡੇਨ ਨੇ ਬਾਅਦ ਵਿੱਚ ਇਸ ਅੰਤਰ ਨੂੰ 8-6 ਅਤੇ 14-11 ਤੱਕ ਵਧਾ ਦਿੱਤਾ। ਇਸ ਤੋਂ ਬਾਅਦ ਪ੍ਰਣਯ ਨੇ ਆਪਣੇ ਸਾਰੇ ਤਜ਼ਰਬੇ ਦਾ ਇਸਤੇਮਾਲ ਕੀਤਾ ਅਤੇ ਪਹਿਲੀ ਗੇਮ ਜਿੱਤੀ। ਦੂਜੀ ਗੇਮ ਵਿੱਚ ਮੈਚ ਬਰਾਬਰ ਰਿਹਾ ਅਤੇ ਦੋਵਾਂ ਨੇ 15 ਅੰਕਾਂ ਤੱਕ ਸ਼ਾਨਦਾਰ ਖੇਡ ਖੇਡੀ। ਇਕ ਸਮੇਂ ਸਕੋਰ 18-18 'ਤੇ ਬਰਾਬਰ ਸੀ ਪਰ ਪ੍ਰਣਯ ਨੇ ਆਖਰੀ ਪਲਾਂ 'ਚ ਦਬਾਅ ਬਣਾ ਕੇ ਜਿੱਤ ਦਰਜ ਕੀਤੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Tarsem Singh

This news is Content Editor Tarsem Singh