ਪ੍ਰਜਨੇਸ਼ ਲਗਾਤਾਰ ਦੂਜੇ ਟੂਰਨਾਮੈਂਟ ਦੇ ਫ਼ਾਈਨਲ ''ਚ ਹਾਰੇ

11/23/2020 4:29:45 PM

ਸਪੋਰਟਸ ਡੈਸਕ— ਭਾਰਤ ਦੇ ਪ੍ਰਜਨੇਸ਼ ਗੁਣੇਸ਼ਵਰਨ ਨੂੰ ਓਰਲੈਂਡ ਓਪਨ ਦੇ ਫ਼ਾਈਨਲ 'ਚ ਅਮਰੀਕਾ ਦੇ ਬ੍ਰੇਂਡਨ ਨਾਕਾਸ਼ਿਮਾ ਖ਼ਿਲਾਫ਼ ਹਾਰ ਦੇ ਨਾਲ ਲਗਾਤਾਰ ਦੂਜੇ ਏ. ਟੀ. ਪੀ. ਚੈਲੰਜਰ ਟੈਨਿਸ ਟੂਰਨਾਮੈਂਟ 'ਚ ਉਪ ਜੇਤੂ ਬਣ ਕੇ ਸਬਰ ਕਰਨਾ ਪਿਆ। ਪ੍ਰਜਨੇਸ਼ ਨੂੰ 52080 ਡਾਲਰ ਇਨਾਮੀ ਹਾਰਡ ਕੋਰਟ ਪ੍ਰਤੀਯੋਗਿਤਾ ਦੇ ਫ਼ਾਈਨਲ 'ਚ ਐਤਵਾਰ ਨੂੰ 3-6, 4-6 ਨਾਲ ਹਾਰ ਝਲਣੀ ਪਈ। ਖੱਬੇ ਹੱਥ ਦਾ ਭਾਰਤੀ ਖਿਡਾਰੀ ਇਕ ਘੰਟੇ ਤੇ 28 ਮਿੰਟ ਚਲੇ ਮੁਕਾਬਲੇ ਦੇ ਦੌਰਾਨ ਅੱਠ ਬ੍ਰੇਕ ਪੁਆਇੰਟ 'ਚੋਂ ਇਕ ਦਾ ਵੀ ਫ਼ਾਇਦਾ ਨਾ ਉਠਾ ਸਕਿਆ। 

ਇਹ ਪੀ ਪੜ੍ਹੋ :  ਜਦੋਂ ਡੇਵਿਡ ਵਾਰਨਰ ਬਣੇ ਅਮਿਤਾਭ ਬੱਚਨ, ਸ਼ੇਅਰ ਕੀਤਾ ਮਜ਼ੇਦਾਰ ਵੀਡੀਓ

ਪ੍ਰਜਨੇਸ਼ ਨੂੰ ਲਗਾਤਾਰ ਦੂਜੇ ਟੂਰਨਾਮੈਂਟ 'ਚ ਉਪ ਜੇਤੂ ਬਣ ਕੇ ਸਬਰ ਕਰਨਾ ਪਿਆ। ਪਿਛਲੇ ਹਫਤੇ ਉਹ ਕੇਰੀ ਚੈਲੰਜਰਜ਼ ਟੂਰਨਾਮੈਂਟ ਦੇ ਵੀ ਫਾਈਨਲ 'ਚ ਹਾਰ ਗਏ ਸਨ। ਇਸ ਨਤੀਜੇ ਨਾਲ ਪ੍ਰਜਨੇਸ਼ ਵਿਸ਼ਵ ਰੈਂਕਿੰਗ 'ਚ 137ਵੇਂ ਤੋਂ128ਵੇਂ ਸਥਾਨ 'ਤੇ ਪਹੁੰਚ ਜਾਣਗੇ ਜਿਸ ਨਾਲ ਉਨ੍ਹਾਂ ਦਾ ਭਾਰਤ ਦਾ ਨੰਬਰ ਇਕ ਖਿਡਾਰੀ ਬਣਨਾ ਤੈਅ ਹੈ। ਪ੍ਰਜਨੇਸ਼ ਨੇ ਇਸ ਮੁਕਾਬਲੇ ਦੇ ਦੌਰਾਨ ਕਾਫ਼ੀ ਸਹਿਜ ਗ਼ਲਤੀਆਂ ਕੀਤੀਆਂ ਜਦਕਿ ਨਾਕਾਸ਼ਿਮਾ ਦੇ ਮੈਦਾਨੀ ਸ਼ਾਟ ਦਮਦਾਰ ਸਨ ਜਿਸ ਦੀ ਬਦੌਲਤ 19 ਸਾਲ ਦਾ ਇਹ ਅਮਰੀਕੀ ਖਿਡਾਰੀ ਆਪਣਾ ਪਹਿਲਾ ਸਿੰਗਲ ਚੈਲੰਜਰ ਖ਼ਿਤਾਬ ਜਿੱਤਣ 'ਚ ਸਫਲ ਰਿਹਾ।

Tarsem Singh

This news is Content Editor Tarsem Singh