ਟਾਟਾ ਸਟੀਲ ਬਲਿਟਜ਼ ਇੰਟਰਨੈਸ਼ਨਲ ਸ਼ਤਰੰਜ 'ਚ ਅਰਜੁਨ ਪੁਰਸਕਾਰ ਜੇਤੂ ਪ੍ਰਗਿਆਨੰਦਾ ਅਤੇ ਭਗਤੀ ਲੈਣਗੇ ਹਿੱਸਾ

12/03/2022 1:04:32 PM

ਕੋਲਕਾਤਾ (ਨਿਕਲੇਸ਼ ਜੈਨ)- ਭਾਰਤ ਦੇ ਸਭ ਤੋਂ ਵੱਕਾਰੀ ਸੁਪਰ ਗ੍ਰੈਂਡ ਮਾਸਟਰ ਰੈਪਿਡ ਅਤੇ ਬਲਿਟਜ਼ ਸ਼ਤਰੰਜ ਟੂਰਨਾਮੈਂਟ ਟਾਟਾ ਸਟੀਲ ਸ਼ਤਰੰਜ 'ਚ ਹੁਣ ਰੈਪਿਡ ਟੂਰਨਾਮੈਂਟ ਦੇ ਬਾਅਦ ਇਕ ਬਲਿਟਜ਼ ਟੂਰਨਾਮੈਂਟ ਖੇਡਿਆ ਜਾਵੇਗਾ ਤੇ ਇਸ ਦੇ ਲਈ ਦੋ ਨਵੇਂ ਖਿਡਾਰੀ ਪੁਰਸ਼ ਅਤੇ ਮਹਿਲਾ ਵਰਗ ਵਿਚ ਸ਼ਾਮਲ ਹੋ ਜਾਣਗੇ।  

ਇੱਕ ਦਿਨ ਪਹਿਲਾਂ ਰਾਸ਼ਟਰਪਤੀ ਦੇ ਹੱਥੋਂ ਅਰਜੁਨ ਪੁਰਸਕਾਰ ਪ੍ਰਾਪਤ ਕਰਨ ਵਾਲੇ ਪ੍ਰਗਿਆਨੰਦਾ ਆਰ, ਪੁਰਸ਼ ਵਰਗ ਵਿੱਚ ਸੇਥੁਰਮਨ ਦੀ ਅਤੇ ਮਹਿਲਾ ਵਰਗ ਵਿੱਚ ਵੰਤਿਕਾ ਅਗਰਵਾਲ ਦੀ ਥਾਂ ਭਗਤੀ ਕੁਲਕਰਨੀ ਸ਼ਾਮਲ ਹੋਣਗੇ। ਦੱਸ ਦਈਏ ਕਿ 9 ਸਾਲ ਦੇ ਵਕਫੇ ਤੋਂ ਬਾਅਦ ਕਿਸੇ ਸ਼ਤਰੰਜ ਖਿਡਾਰੀ ਨੂੰ ਅਰਜੁਨ ਐਵਾਰਡ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : IPL 2023 ਦੀ ਨਿਲਾਮੀ ਲਈ 991 ਖਿਡਾਰੀਆਂ ਨੇ ਕੀਤਾ ਰਜਿਸਟਰ

ਬਲਿਟਜ਼ ਟੂਰਨਾਮੈਂਟ 'ਚ ਪੁਰਸ਼ ਵਰਗ 'ਚ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਅਤੇ ਵੇਸਲੀ ਸੋ, ਅਜ਼ਰਬੇਜਾਨ ਦੇ ਸ਼ਾਖਿਰਯਾਰ ਮਾਮੇਦਯਾਰੋਵ, ਈਰਾਨ ਦੇ ਪਰਹਮ ਮਗਸੁਦਲੂ, ਉਜ਼ਬੇਕਿਸਤਾਨ ਦੇ ਅਬਦੁਸਤਾਰੋਵ ਨੋਦਿਰਬੇਕ ਵਿਦੇਸ਼ੀ ਖਿਡਾਰੀ ਹੋਣਗੇ। ਵਿਦਿਤ ਗੁਜਰਾਤੀ, ਡੀ ਗੁਕੇਸ਼, ਅਰਜੁਨ ਅਰਿਗਾਸੀ, ਨਿਹਾਲ ਸਰੀਨ, ਪ੍ਰਗਿਆਨੰਦਾ ਭਾਰਤੀ ਖਿਡਾਰੀਆਂ 'ਚ ਖੇਡਦੇ ਨਜ਼ਰ ਆਉਣਗੇ। 

ਮਹਿਲਾ ਖਿਡਾਰੀਆਂ ਵਿੱਚ ਭਾਰਤ ਦੀ ਕੋਨੇਰੂ ਹੰਪੀ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਗਈ ਹੈ, ਇਸ ਤੋਂ ਇਲਾਵਾ ਹਰਿਕਾ ਦ੍ਰੋਣਾਵਲੀ, ਆਰ ਵੈਸ਼ਾਲੀ, ਭਗਤੀ ਕੁਲਕਰਨੀ ਭਾਰਤ ਦੀ ਪ੍ਰਤੀਨਿਧਤਾ ਕਰਨਗੇ। ਵਿਦੇਸ਼ੀ ਖਿਡਾਰੀਆਂ 'ਚ ਯੂਕਰੇਨ ਦੀ ਮਾਰੀਆ ਮੁਜਿਚੁਕ, ਅੰਨਾ ਮੁਜ਼ੀਚੁਕ, ਅੰਨਾ ਉਸ਼ੇਨੀਨਾ, ਜਾਰਜੀਆ ਦੀ ਨਾਨਾ ਦਾਗਾਨਿਦਜ਼ੇ, ਪੋਲੈਂਡ ਦੀ ਓਲੀਵੀਆ ਕਿਓਲਾਬਸਾ ਹਿੱਸਾ ਲੈ ਰਹੀਆਂ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh