ਅਭਿਆਸ ਮੈਚ ਟੈਸਟ ਲੜੀ ਦੀ ਤਿਆਰੀ ਲਈ ਅਹਿਮ ਹੋਣਗੇ : ਬਰਨਸ

12/03/2020 8:29:13 PM

ਸਿਡਨੀ- ਆਸਟਰੇਲੀਆ ਦੇ ਸਲਾਮੀ ਟੈਸਟ ਬੱਲੇਬਾਜ਼ ਜੋ ਬਰਨਸ ਨੇ ਵੀਰਵਾਰ ਕਿਹਾ ਕਿ ਭਾਰਤ ਵਿਰੁੱਧ 17 ਦਸੰਬਰ ਤੋਂ ਸ਼ੁਰੂ ਹੋ ਰਹੀ 4 ਟੈਸਟ ਮੈਚਾਂ ਦੀ ਲੜੀ ਤੋਂ ਪਹਿਲਾਂ ਅਭਿਆਸ ਮੈਚ ਤਿਆਰੀ ਦੀ ਦ੍ਰਿਸ਼ਟੀ ਤੋਂ ਕਾਫੀ ਮਹੱਤਵਪੂਰਨ ਹੋਣਗੇ। ਭਾਰਤੀ ਟੀਮ ਨੂੰ ਆਸਟਰੇਲੀਆ-ਏ ਵਿਰੁੱਧ ਦੋ ਤਿੰਨ ਦਿਨਾ ਅਭਿਆਸ ਮੈਚ ਖੇਡਣੇ ਹਨ। ਪਹਿਲਾ ਮੈਚ 6 ਦਸੰਬਰ ਤੋਂ ਖੇਡਿਆ ਜਾਵੇਗਾ ਜਦਕਿ ਦੂਜਾ ਮੈਚ 11 ਦਸੰਬਰ ਤੋਂ ਸ਼ੁਰੂ ਹੋਵੇਗਾ।
ਬਰਨਸ ਨੇ ਕਿਹਾ,''ਫੋਕਸ ਹਮੇਸ਼ਾ ਮੈਚ ਜਿੱਤਣ 'ਤੇ ਰਹਿੰਦਾ ਹੈ। ਆਸਟਰੇਲੀਆ-ਏ ਲਈ ਖੇਡਦੇ ਸਮੇਂ ਵੀ ਅਸੀਂ ਟੈਸਟ ਲੜੀ ਦੀ ਤਿਆਰੀ ਤੇ ਭਾਰਤ 'ਤੇ ਦਬਾਅ ਬਣਾਉਣ ਦੇ ਇਰਾਦੇ ਨਾਲ ਉਤਰਾਂਗੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਭਾਰਤੀ ਟੀਮ ਲੈਅ ਨਾ ਬਣਾ ਸਕੇ।''


ਬਰਨਸ ਨੇ ਕਿਹਾ ਕਿ ਜਸਪ੍ਰੀਤ ਬੁਮਰਾਹ ਦੀ ਅਗਵਾਈ ਵਿਚ ਭਾਰਤ ਕੋਲ ਚੰਗੇ ਗੇਂਦਬਾਜ਼ ਹਨ ਤੇ ਉਨ੍ਹਾਂ ਨੂੰ ਚੰਗੀ ਸ਼ੁਰੂਆਤ ਕਰਨੀ ਪਵੇਗੀ। ਉਸ ਨੇ ਕਿਹਾ,''ਸਲਾਮੀ ਬੱਲੇਬਾਜ਼ਾਂ ਦੀ ਭੂਮਿਕਾ ਅਹਿਮ ਹੋਵੇਗੀ। ਕਈ ਵਾਰ ਦੌੜਾਂ ਬਣਾਉਣ ਨਾਲ ਜ਼ਿਆਦਾ ਗੇਂਦਾਂ ਨੂੰ ਖੇਡ ਕੇ ਦਬਾਅ ਘੱਟ ਕਰਨਾ ਵੀ ਕਾਫੀ ਜ਼ਰੂਰੀ ਹੁੰਦਾ ਹੈ। ਭਾਰਤ ਕੋਲ ਚੰਗਾ ਗੇਂਦਬਾਜ਼ੀ ਹਮਲਾ ਹੈ ਤੇ ਉਹ ਸਖਤ ਚੁਣੌਤੀ ਪੇਸ਼ ਕਰਨਗੇ। ਅਸੀਂ ਉਨ੍ਹਾਂ ਨੂੰ ਹਲਕੇ ਵਿਚ ਨਹੀਂ ਲੈ ਸਕਦੇ। ਸਾਨੂੰ ਚੰਗੀ ਤਿਆਰੀ ਨਾਲ ਉਤਰਨਾ ਪਵੇਗਾ।''

ਨੋਟ- ਭਾਰਤ ਤੇ ਆਸਟਰੇਲੀਆ ਵਿਚਾਲੇ ਖੇਡੇ ਜਾਣ ਵਾਲੀ 4 ਟੈਸਟ ਮੈਚਾਂ ਲੜੀ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

Gurdeep Singh

This news is Content Editor Gurdeep Singh