ਫੀਫਾ 2022 : ਰੋਨਾਲਡੋ ਦਾ ਵਿਸ਼ਵਕੱਪ ਜਿੱਤ ਦਾ ਸੁਫਨਾ ਟੁੱਟਿਆ, ਪੁਰਤਗਾਲ ਵਿਸ਼ਵਕੱਪ ਤੋਂ ਹੋਇਆ ਬਾਹਰ

12/10/2022 11:03:42 PM

ਸਪੋਰਟਸ ਡੈਸਕ : ਫੀਫਾ ਵਿਸ਼ਵ ਕੱਪ 2022 'ਚ ਪੁਰਤਗਾਲ ਵੀ ਉਲਟਫੇਰ ਦਾ ਸ਼ਿਕਾਰ ਹੋ ਗਿਆ ਹੈ। ਸੈਮੀਫਾਈਨਲ 'ਚ ਜਗ੍ਹਾ ਬਣਾਉਣ ਲਈ ਕੁਆਰਟਰ ਫਾਈਨਲ 'ਚ ਮੋਰੱਕੋ ਦਾ ਸਾਹਮਣਾ ਕਰ ਰਹੇ ਪੁਰਤਗਾਲ ਨੂੰ ਅਹਿਮ ਮੈਚ 'ਚ 1-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਦੇ ਸਟਾਰ ਫੁੱਟਬਾਲਰ ਰੋਨਾਲਡੋ ਨੂੰ ਇਕ ਵਾਰ ਫਿਰ ਸ਼ੁਰੂਆਤੀ ਪਲੇਇੰਗ-11 'ਚ ਸ਼ਾਮਲ ਨਹੀਂ ਕੀਤਾ ਗਿਆ। ਉਹ 64ਵੇਂ ਮਿੰਟ ਵਿਚ ਮੈਦਾਨ 'ਚ ਦਾਖਲ ਹੋਇਆ। ਉਸ ਨੇ ਕੁਝ ਚੰਗੇ ਸ਼ਾਟ ਲਗਾਏ ਪਰ ਮੋਰੱਕੋ ਦੇ ਮਜ਼ਬੂਤ ​​ਡਿਫੈਂਸ ਕਾਰਨ ਉਹ ਗੋਲ ਕਰਨ 'ਚ ਸਫਲ ਨਹੀਂ ਹੋ ਸਕਿਆ। ਇਹ ਰੋਨਾਲਡੋ ਦਾ ਆਖਰੀ ਵਿਸ਼ਵ ਕੱਪ ਹੋ ਸਕਦਾ ਹੈ। ਆਪਣੇ ਦੇਸ਼ ਨੂੰ ਚੈਂਪੀਅਨ ਬਣਦੇ ਦੇਖਣ ਦਾ ਉਸ ਦਾ ਸੁਪਨਾ ਹੁਣ ਸੁਪਨਾ ਹੀ ਰਹਿ ਗਿਆ।

ਇਹ ਖ਼ਬਰ ਵੀ ਪੜ੍ਹੋ - ਏਅਰ ਇੰਡੀਆ ਦੀ ਫਲਾਈਟ ਰਾਹੀਂ ਭਾਰਤ ਤੋਂ ਦੁਬਈ ਪਹੁੰਚਿਆ ਸੱਪ, ਜਾਣੋ ਫਿਰ ਕੀ ਹੋਇਆ

ਮੋਰੱਕੋ ਲਈ ਯੂਸਫ ਐਨ-ਨੇਸਰੀ ਨੇ 42ਵੇਂ ਮਿੰਟ ਵਿਚ ਗੋਲ ਕਰਕੇ ਮੋਰੱਕੋ ਨੂੰ ਬੜ੍ਹਤ ਦਿਵਾਈ। ਮੈਚ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਮੋਰੱਕੋ ਦੀ ਟੀਮ ਘੱਟ ਮੌਕੇ ਮਿਲਣ ਦੇ ਬਾਵਜੂਦ ਮੈਚ ਜਿੱਤਣ ਵਿਚ ਕਾਮਯਾਬ ਰਹੀ। ਅੰਕੜਿਆਂ ਮੁਤਾਬਕ ਪੂਰੇ ਮੈਚ 'ਚ 74 ਫੀਸਦੀ ਗੇਂਦ 'ਤੇ ਪੁਰਤਗਾਲ ਦਾ ਕੰਟਰੋਲ ਰਿਹਾ ਪਰ ਇਸ ਦੇ ਬਾਵਜੂਦ ਉਸ ਦੇ ਖਿਡਾਰੀ ਇਕ ਵੀ ਗੋਲ ਨਹੀਂ ਕਰ ਸਕੇ। ਇਸੇ ਤਰ੍ਹਾਂ ਪੁਰਤਗਾਲ 663 ਪਾਸਾਂ ਨਾਲ ਅੱਗੇ ਰਿਹਾ, ਜਦਕਿ ਮੋਰੱਕੋ ਦੇ ਖਿਡਾਰੀਆਂ ਨੇ 248 ਪਾਸਾਂ ਵਿਚ ਹੀ ਜਿੱਤ ਆਪਣੇ ਨਾਂ ਕਰ ਲਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Anmol Tagra

This news is Content Editor Anmol Tagra