CWG 2018: ਪੂਜਾ ਨੇ ਚਾਂਦੀ ਅਤੇ ਦਿਵਿਆ ਨੇ ਜਿੱਤਿਆ ਤਾਂਬੇ ਦਾ ਤਗਮਾ

04/13/2018 2:38:15 PM

ਗੋਲਡ ਕੋਸਟ—  ਭਾਰਤ ਦੀ ਪੂਜਾ ਢਾਂਡਾ ਅਤੇ ਦਿਵਿਆ ਕਾਕਰਾਨ ਨੇ 21ਵੇਂ ਰਾਸ਼ਟਰਮੰਡਲ ਖੇਡਾਂ ਦੀ ਕੁਸ਼ਤੀ ਪ੍ਰਤੀਯੋਗਤਾ ਦੇ ਦੂਸਰੇ ਦਿਨ ਸ਼ੁੱਕਰਵਾਰ ਨੂੰ ਚਾਂਦੀ ਅਤੇ ਤਾਂਬੇ ਦਾ ਤਗਮਾ ਜਿੱਤਿਆ। ਭਾਰਤ ਨੇ ਇਸ ਤਰ੍ਹਾਂ ਕੁਸ਼ਤੀ 'ਚ ਹੁਣ ਤੱਕ ਸੱਤ ਤਗਮੇ ਜਿੱਤ ਲਏ ਹਨ। ਬਜਰੰਗ ਨੇ ਇਸ ਤੋਂ ਪਹਿਲਾਂ ਦੇਸ਼ ਨੂੰ ਸੋਨ ਤਗਮਾ ਦਵਾਇਆ ਸੀ। ਪੂਜਾ ਨੂੰ 57 ਕਿ.ਗ੍ਰਾ ਵਰਗ ਦੇ ਫਾਇਨਲ 'ਚ ਨਾਈਜੀਰੀਆ ਦੀ ਓਡੂਨਾਇਓ ਤੋਂ 5-7 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਪੂਜਾ ਨੇ ਸਖਤ ਸੰਘਰਸ਼ ਕੀਤਾ ਅਤੇ ਦੂਸਰੇ ਰਾਊਂਡ 'ਚ ਵਾਪਸੀ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਪਰ ਉਹ ਪਹਿਲੇ ਰਾਊਂਡ ਦੇ ਵੱਡੇ ਅੰਤਰ ਨੂੰ ਨਹੀਂ ਕੱਟ ਸਕੀ। ਪੂਜਾ ਪਹਿਲੇ ਰਾਊਂਡ 'ਚ 1-6 ਤੋਂ ਪਿੱਛੇ ਰਹਿ ਗਈ। ਉਨ੍ਹਾਂ ਨੇ ਦੂਸਰੇ ਰਾਊਂਡ 'ਚ ਚਾਰ ਅੰਕ ਹਾਸਿਲ ਕੀਤੇ ਅਤੇ ਹਾਰ ਦੇ ਅੰਤਰ ਨੂੰ ਘੱਟ ਹੀ ਕਰ ਸਕੀ। ਹਰਿਆਣਾ ਦੇ ਹਿਸਾਰ ਦੀ 24 ਸਾਲਾਂ ਪੂਜਾ ਦਾ ਇਹ ਪਹਿਲਾਂ ਰਾਸ਼ਟਰਮੰਡਲ ਤਗਮਾ ਹੈ। ਦਿਵਿਆ ਨੇ 68 ਕਿ.ਗ੍ਰ  ਵਰਗ 'ਚ ਤਾਂਬੇ ਦੇ ਤਗਮੇ ਮੁਕਾਬਲੇ 'ਚ ਪ੍ਰਦਰਸ਼ਨ ਕਰਦੇ ਹੋਏ ਬੰਗਲਾਦੇਸ਼ ਦੀ ਸ਼ੈਰੀਨ ਸੁਲਤਾਨਾ ਨੂੰ ਸਿਰਫ 26 ਸੈਕਿੰਡ 'ਚ ਢੇਰ ਕਰਕੇ ਦੱਸ਼ ਨੂੰ ਇਕ ਹੋਰ ਤਗਮਾ ਦਵਾ ਦਿੱਤਾ।

ਦਿੱਲੀ ਦੀ 19 ਸਾਲਾਂ ਦਿਵਿਆ ਦਾ ਵੀ ਇਹ ਪਹਿਲੀ ਰਾਸ਼ਟਰਮੰਡਲ ਖੇਡ ਤਗਮਾ ਹੈ। ਦਿਵਿਆ ਨੇ ਬੰਗਲਾਦੇਸ਼ੀ ਪਹਿਲਵਾਨ ਨੂੰ ਕੋਈ ਮੌਕਾ ਦਿੱਤੇ ਬਿਨ੍ਹਾਂ ਮੈਟ 'ਤੇ ਪਟਕਿਆ ਅਤੇ ਉਸ ਦੇ ਦੋਨੋਂ ਮੋਢੇ ਜ਼ਮੀਨ 'ਤੇ ਲਗਾ ਕੇ ਉਸ ਨੂੰ ਹਰਾ ਦਿੱਤਾ।