ਇਹ ਸੋਚਣ ਦਾ ਕੋਈ ਮਤਲਬ ਨਹੀਂ ਕਿ ਦੱਖਣੀ ਅਫਰੀਕਾ ਦੌਰੇ ''ਚ ਕੌਣ ਇਕੱਲਾ ਸਪਿੰਨਰ ਹੋਵੇਗਾ

11/24/2017 9:29:39 PM

ਨਾਗਪੁਰ— ਦੱਖਣੀ ਅਫਰੀਕਾ 'ਚ ਟੈਸਟ ਮੈਚਾਂ 'ਚ ਪੂਰੀ ਉਮੀਦ ਹੈ ਕਿ ਭਾਰਤ ਇਕ ਹੀ ਸਪਿੰਨਰ ਨੂੰ ਮੈਦਾਨ 'ਤੇ ਉਤਾਰੇਗਾ ਪਰ ਖੱਬੇ ਹੱਥ ਦੇ ਸਪਿੰਨਰ ਰਵਿੰਦਰ ਜਡੇਜਾ ਇਸ ਤੋਂ ਚਿੰਤਾ 'ਚ ਨਹੀਂ ਹੈ ਕਿ ਰਵੀਚੰਦਰ ਅਸ਼ਵਿਨ ਨੂੰ ਪਿੱਛੇ ਛੱਡ ਕੇ ਇਹ ਸਥਾਨ ਹਾਸਲ ਕਰ ਸਕੇਗਾ ਜਾ ਨਹੀ। ਜਡੇਜਾ (51 ਦੌੜਾਂ ਦੇ ਕੇ ਤਿੰਨ ਵਿਕਟਾਂ) ਨੇ ਅਸ਼ਵਿਨ (67 ਦੌੜਾਂ ਦੇ ਕੇ ਚਾਰ ਵਿਕਟਾਂ) ਦੇ ਨਾਲ ਮਿਲ ਕੇ ਸ਼੍ਰੀਲੰਕਾ ਨੂੰ ਦੂਜੇ ਟੈਸਟ ਦੇ ਪਹਿਲੇ ਦਿਨ ਦੀ ਪਹਿਲੀ ਪਾਰੀ 'ਚ ਮਹਿਜ 205 ਦੌੜਾਂ 'ਚ ਸਮੇਟਣ 'ਚ ਅਹਿੰਮ ਭੂਮਿਕਾ ਨਿਭਾਈ।
ਜਦੋਂ ਉਸ ਤੋਂ ਪੁੱਛਿਆ ਗਿਆ ਕਿ ਜੇਕਰ ਉਹ ਕਪਤਾਨ ਹੋਵੇ ਤਾਂ ਉਹ ਦੱਖਣੀ ਅਫਰੀਕਾ ਦੇ ਲਈ ਆਖਰੀ ਇਕ ਰੋਜ਼ਾ 'ਚ ਖੁਦ ਅਤੇ ਅਸ਼ਵਿਨ 'ਚੋਂ ਕਿਸ ਨੂੰ ਚੁਣਨਗੇ ਤਾਂ ਉਸ ਜਡੇਜਾ ਨੇ ਕਿਹਾ ਕਿ ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ, ਉਸ ਦੇ ਇਸ ਜਵਾਬ ਤੋਂ ਸਾਰੇ ਹੀ ਹੱਸਣ ਲੱਗੇ। ਜੇਕਰ ਮੈਂ ਕਪਤਾਨ ਰਹਾਂਗਾ ਤਾਂ ਮੈਂ ਗੇਂਦ ਕਿਸੇ ਨੂੰ ਵੀ ਨਹੀਂ ਦੇਵੇਗਾ ਮੈਂ ਇਕ ਛੋਰ ਨਾਲ ਗੇਂਦਬਾਜ਼ੀ ਕਰਦਾ ਰਹਾਂਗਾ। ਉਸ ਨੇ ਹਾਲਾਂਕਿ ਕਿਹਾ ਕਿ ਇਹ ਸਭ ਟੀਮ ਦੇ ਸੰਤੁਲਨ 'ਤੇ ਨਿਰਭਰ ਕਰਦਾ ਹੈ ਅਤੇ ਇਸ 'ਚ ਕਿਸ ਦੀ ਜਰੂਰਤ ਹੈ। ਵਿਦੇਸ਼ੀ ਦੌਰੇ 'ਚ ਕਦੇ-ਕਦੇ ਅਸੀਂ ਦੇਖਦੇ ਹਾਂ ਕਿ ਵਿਰੋਧੀ ਟੀਮ ਜ਼ਿਆਦਾ ਖੱਬੇ ਹੱਥ ਜਾ ਸੱਜੇ ਹੱਥ ਦੇ ਬੱਲੇਬਾਜ਼ ਹਨ ਅਤੇ ਇਸ ਦੇ ਅਨੁਸਾਰ ਟੀਮ ਸੰਯੋਜਨ ਬਣਾਇਆ ਜਾਂਦਾ ਹੈ।
ਉਹ ਇਸ ਗੱਲ ਤੋਂ ਜਾਣੂ ਹੈ ਕਿ ਅਸ਼ਵਿਨ ਅਤੇ ਕੁਲਦੀਪ ਯਾਦਵ 'ਚੋਂ ਕਿਸੇ ਇਕ ਨੂੰ ਅੰਤਿਮ ਇਕ ਰੋਜ਼ਾ 'ਚ ਰੱਖਿਆ ਜਾਵੇਗਾ ਤਾਂ ਜਡੇਜਾ ਨੇ ਕਿਹਾ ਕਿ ਉਹ ਸਿਰਫ ਇਕ ਹੀ ਚੀਜ਼ 'ਤੇ ਨਿਯੰਤਰਣ ਰੱਖ ਸਕਦੇ ਹੋ ਅਤੇ ਪ੍ਰਦਰਸ਼ਨ ਕਰਨਾ ਹੀ ਉਸ ਦੇ ਹੱਥ 'ਚ ਹੈ। ਉਸ ਨੇ ਕਿਹਾ ਕਿ ਮੈਂ ਸਿਰਫ ਨਿਯੰਤਰਣ ਵਾਲੀ ਚੀਜ਼ 'ਤੇ ਹੀ ਨਿਯੰਤਰਣ ਰੱਖ ਸਕਦਾ ਹਾਂ। ਜਦੋਂ ਮੈਨੂੰ ਮੌਕਾ ਮਿਲਦਾ ਹੈ ਤਾਂ ਮੈਂ ਵਧੀਆ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਜੋਂ ਚੀਜ਼ ਮੇਰੇ ਹੱਥ 'ਚ ਨਹੀਂ ਹੈ ਉਸ ਦੇ ਬਾਰੇ 'ਚ ਸੋਚਣ ਦਾ ਕੋਈ ਮਤਲਬ ਨਹੀਂ ਹੈ। ਜੇਕਰ ਮੈਨੂੰ ਦੱਖਣੀ ਅਫਰੀਕਾ 'ਚ ਖੇਡਣ ਦਾ ਮੌਕਾ ਮਿਲਦਾ ਹੈ ਤਾਂ ਮੈਂ ਵਧੀਆ ਕਰਨ ਦਾ ਯਤਨ ਕਰਾਂਗਾ। ਜਡੇਜਾ ਨੇ ਕਿਹਾ ਕਿ ਜਦੋਂ ਮੈਨੂੰ ਪਿਛਲੀ ਵਾਰ ਮੌਕਾ ਮਿਲਿਆ ਸੀ ਤਾਂ ਮੈਂ ਦੂਜਾ ਟੈਸਟ ਖੇਡਿਆ ਸੀ ਜਦੋਂ ਅਸ਼ਵਿਨ ਨੇ ਪਹਿਲਾਂ ਟੈਸਟ ਖੇਡਿਆ ਸੀ। ਤਾਂ ਉਸ ਸਮੇਂ ਮੈਂ ਕਿਹਾ ਸੀ ਕਿ ਟੀਮ ਦਾ ਸੰਯੋਜਨ ਵਿਰੋਧੀ ਟੀਮ ਦੇ ਸੰਯੋਜਨ 'ਤੇ ਨਿਰਭਰ ਕਰੇਗਾ।