ਮੈਨਚੈਸਟਰ ਯੂਨਾਈਟਿਡ ਛੱਡ ਕੇ ਫਿਰ ਯੁਵੇਂਟਸ ਨਾਲ ਜੁੜੇ ਸਟਾਰ ਫੁੱਟਬਾਲਰ ਪੋਗਬਾ

07/11/2022 6:01:16 PM

ਤੁਰਿਨ- ਸਟਾਰ ਫੁੱਟਬਾਲ ਖਿਡਾਰੀ ਪਾਲ ਪੋਗਬਾ ਨੇ ਸੋਮਵਾਰ ਨੂੰ ਇਟਲੀ ਦੇ ਦਿੱਗਜ ਕਲੱਬ ਯੁਵੇਂਟਸ 'ਚ ਵਾਪਸੀ ਕੀਤੀ। ਪੋਗਬਾ ਨੂੰ ਮੁੜ ਆਪਣੇ ਨਾਲ ਜੋੜਨਾ ਯੁਵੇਂਟਸ ਲਈ ਫ਼ਾਇਦੇ ਦਾ ਸੌਦਾ ਰਿਹਾ। 6 ਸਾਲ ਪਹਿਲਾਂ ਪੋਗਬਾ ਨੂੰ ਉਦੋਂ ਦੀ ਵਿਸ਼ਵ ਰਿਕਾਰਡ 10 ਕਰੋੜ 50 ਲੱਖ ਯੂਰੋ (11 ਕਰੋੜ 60 ਲੱਖ ਡਾਲਰ) ਫੀਸ 'ਤੇ ਮੈਨਚੈਸਟਰ ਯੂਨਾਈਟਿਡ ਨੂੰ ਦੇਣ ਦੇ ਬਾਅਦ ਯੁਵੇਂਟਸ ਨੇ ਫਰਾਂਸ ਦੇ ਇਸ ਮਿਡਫੀਲਡਰ ਨੂੰ 'ਫ੍ਰੀ ਟ੍ਰਾਂਸਫਰ' 'ਤੇ ਆਪਣੇ ਨਾਲ ਜੋੜਿਆ ਹੈ।

ਪੋਗਬਾ ਸਭ ਤੋਂ ਪਹਿਲਾਂ 2012 'ਚ ਯੁਵੇਂਟਸ ਨਾਲ ਜੁੜੇ ਸਨ ਤੇ ਉਦੋਂ ਇਸ ਨਾਬਾਲਗ ਖਿਡਾਰੀ ਲਈ ਕਲੱਬ ਨੇ ਯੂਨਾਈਟਿਡ ਨੂੰ ਸਿਰਫ਼ 8 ਲੱਖ ਪੌਂਡ (ਲਗਭਗ 10 ਲੱਖ ਡਾਲਰ) ਦਾ ਭੁਗਤਾਨ ਕੀਤਾ ਸੀ। ਹੁਣ 29 ਸਾਲ ਦੇ ਪੋਗਬਾ ਨੇ ਯੁਵੇਂਟਸ 'ਚ ਵਾਪਸੀ ਲਈ ਚਾਰ ਸਾਲ ਦਾ ਕਰਾਰ ਕੀਤਾ ਹੈ ਤੇ ਇਸ ਦੇ ਲਈ ਕਥਿਤ ਤੌਰ 'ਤੇ ਉਨ੍ਹਾਂ ਨੇ ਤਨਖਾਹ ਦੀ ਪੇਰਿਸ ਸੇਂਟ ਜਰਮੇਨ ਦੀ ਪੇਸ਼ਕਸ਼ ਵੀ ਠੁਕਰਾ ਦਿੱਤੀ ਸੀ। 

Tarsem Singh

This news is Content Editor Tarsem Singh