ਪ੍ਰਸਿੱਧੀ ਦੇ ਮਾਮਲੇ ’ਚ PM ਮੋਦੀ ਤੋਂ ਅੱਗੇ ਨਿਕਲੇ ਵਿਰਾਟ ਕੋਹਲੀ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ

03/02/2021 1:19:29 PM

ਨਵੀਂ ਦਿੱਲੀ (ਭਾਸ਼ਾ) : ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇਕ ਹੋਰ ਸੈਂਕੜਾ ਬਣਾਇਆ ਪਰ ਇਸ ਵਾਰ ਕ੍ਰਿਕਟ ਦੀ ਪਿੱਚ ਤੋਂ ਦੂਰ ਜਦੋਂ ਇਹ ਸੋਸ਼ਲ ਮੀਡੀਆ ਪਲੇਟਫਾਰਮ ’ਤੇ 100 ਮਿਲੀਅਨ (10 ਕਰੋੜ) ਫਾਲੋਅਰਸ ਦਾ ਅੰਕੜਾ ਛੂਹਣ ਵਾਲੇ ਦੁਨੀਆ ਦੇ ਪਹਿਲੇ ਕ੍ਰਿਕਟਰ ਬਣੇ। ਉਨ੍ਹਾਂ ਦੇ ਫਾਲੋਅਰਸ ਦੀ ਗਿਣਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਕਰੀਬ ਦੁੱਗਣੀ ਹੈ। ਪੀ.ਐਮ. ਮੋਦੀ ਦੇ ਇੰਸਟਾਗ੍ਰਾਮ ਫਾਲੋਅਰਸ ਦੀ ਗਿਣਤੀ 51.2 ਮਿਲੀਅਨ (51 ਕਰੋੜ 20 ਲੱਖ) ਤੋਂ ਜ਼ਿਆਦਾ ਹੈ।

ਇਹ ਵੀ ਪੜ੍ਹੋ: ਕੀ ਗਰਭਵਤੀ ਹੈ ਕ੍ਰਿਕਟਰ ਯੁਵਰਾਜ ਸਿੰਘ ਦੀ ਪਤਨੀ ਹੇਜ਼ਲ ਕੀਚ?

ਕੋਹਲੀ ਏਸ਼ੀਆ-ਪ੍ਰਸ਼ਾਂਤ ਖੇਤਰ ਵਿਚ ਇਹ ਉਪਲੱਬਧੀ ਹਾਸਲ ਕਰਨ ਵਾਲੇ ਪਹਿਲੇ ਵਿਅਕਤੀ ਹਨ। ਆਈ.ਸੀ.ਸੀ. ਨੇ ਟਵੀਟ ਕੀਤਾ, ‘ਵਿਰਾਟ ਕੋਹਲੀ-ਇੰਸਟਾਗ੍ਰਾਮ ’ਤੇ 10 ਕਰੋੜ ਫਾਲੋਅਰਸ ਦਾ ਅੰਕੜਾ ਛੂਹਣ ਵਾਲੇ ਪਹਿਲੇ ਕ੍ਰਿਟਟ ਸਟਾਰ।’

ਇਹ ਵੀ ਪੜ੍ਹੋ: ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਲਗਵਾਇਆ ਕੋਵਿਡ-19 ਦਾ ਟੀਕਾ

ਕੋਹਲੀ ਇੰਸਟਾਗ੍ਰਾਮ ਵਿਚ ਸਭ ਤੋਂ ਵੱਧ ਫਾਲੋਅਰਸ ਵਾਲੇ ਖਿਡਾਰੀਆਂ ਦੀ ਸੂਚੀ ’ਚ ਚੌਥੇ ਸਥਾਨ ’ਤੇ ਹਨ। ਪੁਰਤਗਾਲ ਦੇ ਸਟਾਲ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ 26 ਕਰੋੜ 50 ਲੱਖ ਫਾਲੋਅਰਸ ਨਾਲ ਸਿਖ਼ਰ ’ਤੇ ਹਨ। ਉਨ੍ਹਾਂ ਦੇ ਬਾਅਦ ਅਰਜਨਟੀਨਾ ਦੇ ਫੁੱਟਬਾਲ ਕਪਤਾਨ ਅਤੇ ਐਫ.ਸੀ. ਬਾਰਸੀਲੋਨਾ ਦੇ ਦਿੱਗਜ ਖਿਡਾਰੀ ਲਿਓਨਲ ਮੇਸੀ ਅਤੇ ਬ੍ਰਾਜ਼ੀਲ ਦੇ ਨੇਮਾਰ ਦਾ ਨੰਬਰ ਆਉਂਦਾ ਹੈ, ਜੋ ਕਰਮਵਾਰ 18 ਕਰੋੜ 60 ਲੱਖ ਅਤੇ ਅ ਤੇ 14 ਕਰੋੜ 70 ਲੱਖ ਫਾਲੋਅਰਸ ਨਾਲ ਦੂਜੇ ਅਤੇ ਤੀਜੇ ਸਥਾਨ ’ਤੇ ਹਨ।

ਇਹ ਵੀ ਪੜ੍ਹੋ: ਟੀਵੀ ਦੀ ਗੋਪੀ ਬਹੂ ਦੇਵੋਲੀਨਾ ਨੂੰ ਮਿਲਿਆ ਸੁਫ਼ਨਿਆਂ ਦਾ ਰਾਜਕੁਮਾਰ, 2022 ’ਚ ਰਚਾਏਗੀ ਵਿਆਹ

ਦੁਨੀਆ ਦੇ ਸਰਵਸ੍ਰੇਸ਼ਠ ਬੱਲੇਬਾਜ਼ਾਂ ਵਿਚ ਸ਼ਾਮਲ ਕੋਹਲੀ ਦੇ ਨਾਮ ਟੈਸਟ ਕ੍ਰਿਕਟ ਵਿਚ 27 ਅਤੇ ਵਨਡੇ ਕ੍ਰਿਕਟ ਵਿਚ 43 ਸੈਂਕੜੇ ਦਰਜ ਹਨ। ਕੋਹਲੀ 2 ਸਾਲ ਤੋਂ ਜ਼ਿਆਦਾ ਸਮੇਂ ਤੋਂ ਭਾਰਤ ਵਿਚ ਇੰਸਟਾਗ੍ਰਾਮ ’ਤੇ ਸਭ ਤੋਂ ਜ਼ਿਆਦਾ ਫਾਲੋ ਕੀਤੇ ਜਾਣ ਵਾਲੇ ਵਿਅਕਤੀ ਹਨ।

ਇਹ ਵੀ ਪੜ੍ਹੋ: ਮਹਾਰਾਣੀ ਪ੍ਰਨੀਤ ਕੌਰ ਨੇ ਲਵਾਈ ਕੋਵਿਡ ਵੈਕਸੀਨ, ਲੋਕਾਂ ਨੂੰ ਕੀਤੀ ਇਹ ਖ਼ਾਸ ਅਪੀਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  

 

cherry

This news is Content Editor cherry