ਵਿਸ਼ਵ ਕੱਪ ਲਈ ਚੰਗੀ ਤਿਆਰੀ ਹੋਵੇਗੀ ਭਾਰਤ ਨਾਲ ਖੇਡਣਾ ਰੋਸ ਟੇਲਰ

05/21/2019 6:17:13 PM

ਦੁਬਈ :  ਨਿਊਜ਼ੀਲੈਂਡ ਦੇ ਮੱਧਕ੍ਰਮ ਦੇ ਬੱਲੇਬਾਜ਼ ਰੋਸ ਟੇਲਰ ਨੇ ਮੰਗਲਵਾਰ ਨੂੰ ਕਿਹਾ ਕਿ ਖਿਤਾਬ ਦੇ ਮਜ਼ਬੂਤ ਦਾਅਵੇਦਾਰ ਭਾਰਤ ਦੇ ਖਿਲਾਫ ਅਭਿਆਸ ਮੈਚ ਖੇਡਣ ਨਾਲ ਉਨ੍ਹਾਂ ਦੀ ਟੀਮ ਨੂੰ 30 ਮਈ ਤੋਂ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਲਈ ਤਿਆਰ ਹੋਣ 'ਚ ਮਦਦ ਮਿਲੇਗੀ। ਨਿਊਜ਼ੀਲੈਂਡ 25 ਮਈ ਨੂੰ ਭਾਰਤ ਅਤੇ 28 ਮਈ ਨੂੰ ਵੈਸਟਇੰਡੀਜ਼ ਦੇ ਖਿਲਾਫ ਅਭਿਆਸ ਮੈਚ ਖੇਡੇਗਾ। ਵਿਸ਼ਵ ਕੱਪ 'ਚ ਉਸ ਦਾ ਪਹਿਲਾ ਮੈਚ ਸ਼੍ਰੀਲੰਕਾ ਦੇ ਖਿਲਾਫ 1 ਜੂਨ ਨੂੰ ਕਾਰਡਿਫ 'ਚ ਹੋਵੇਗਾ। ਆਈ. ਸੀ. ਸੀ ਮੁਤਾਬਕ ਟੇਲਰ ਨੇ ਕਿਹਾ, 'ਭਾਰਤ ਦੇ ਖਿਲਾਫ 25 ਮਈ ਦਾ ਮੈਚ ਬਹੁਤ ਚੰਗੀ ਤਿਆਰੀ ਹੋਵੇਗੀ। ਉਹ ਸਭ ਤੋਂ ਮਜ਼ਬੂਤ ਟੀਮਾਂ 'ਚੋਂ ਇਕ ਹੈ ਤੇ ਟੂਰਨਾਮੈਂਟ ਤੋਂ ਪਹਿਲਾਂ ਖਿਤਾਬ ਦੇ ਮਜ਼ਬੂਤ ਦਾਅਵੇਦਾਰ 'ਚੋਂ ਸ਼ਾਮਲ ਹਨ। ਸਾਡੇ ਲਈ ਇਹ ਚੰਗਾ ਹੋਵੇਗਾ ਕਿ ਅਸੀਂ ਇਕ ਟੀਮ ਦੇ ਤੌਰ 'ਤੇ ਚੰਗਾ ਪ੍ਰਦਰਸ਼ਨ ਕਰੀਏ।