IPL ’ਚ ਭਾਰਤੀ ਹਾਲਾਤ ’ਚ ਖੇਡਣ ਦਾ ਇੰਗਲੈਂਡ ਨੂੰ ਲਾਭ ਮਿਲੇਗਾ : ਸਟੋਕਸ

04/01/2021 8:29:11 PM

ਮੁੰਬਈ– ਆਲਰਾਊਂਡਰ ਬੇਨ ਸਟੋਕਸ ਦਾ ਮੰਨਣਾ ਹੈ ਕਿ ਇੰਗਲੈਂਡ ਦੇ ਖਿਡਾਰੀਆਂ ਦੀ ਆਈ. ਪੀ. ਐੱਲ. ਵਿਚ ਵਧਦੀ ਗਿਣਤੀ ਅਤੇ ਭਾਰਤੀ ਹਾਲਾਤ ਵਿਚ ਖੇਡਣ ਦਾ ਉਸਦੀ ਰਾਸ਼ਟਰੀ ਟੀਮ ਨੂੰ ਇਸ ਸਾਲ ਦੇ ਅੰਤ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿਚ ਲਾਭ ਮਿਲੇਗਾ। ਪਿਛਲੇ ਕੁਝ ਸਾਲਾਂ ਵਿਚ ਇੰਗਲੈਂਡ ਦੇ ਵੱਧ ਤੋਂ ਵੱਧ ਖਿਡਾਰੀਆਂ ਨੇ ਇਸ ਲੁਭਾਵਨੀ ਲੀਗ ਵਿਚ ਖੇਡਣ ਵਿਚ ਦਿਲਚਸਪੀ ਦਿਖਾਈ ਹੈ। ਇਸ ਸਾਲ ਉਸਦੇ 14 ਖਿਡਾਰੀਆਂ ਨੇ ਫ੍ਰੈਂਚਾਈਜ਼ੀ ਟੀਮਾਂ ਨਾਲ ਕਰਾਰ ਕੀਤਾ ਹੈ। ਇਨ੍ਹਾਂ ਵਿਚ ਕਪਤਾਨ ਇਯੋਨ ਮੋਰਗਨ, ਜੋਸ ਬਟਲਰ, ਸਟੋਕਸ, ਜਾਨੀ ਬੇਅਰਸਟੋ, ਮੋਇਨ ਅਲੀ, ਸੈਮ ਕਿਊਰੇਨ, ਟਾਮ ਕਿਊਰੇਨ, ਸੈਮ ਬਿਲਿੰਗਸ, ਲਿਆਮ ਲਿਵਿੰਗਸਟੋਨ ਤੇ ਡੇਵਿਡ ਮਲਾਨ ਵੀ ਸ਼ਾਮਲ ਹਨ।

ਇਹ ਖਬਰ ਪੜ੍ਹੋ- NZ v BAN : ਤੀਜਾ ਟੀ20 ਜਿੱਤ ਕੇ ਨਿਊਜ਼ੀਲੈਂਡ ਨੇ ਕੀਤਾ 3-0 ਨਾਲ ਕਲੀਨ ਸਵੀਪ


ਸਟੋਕਸ ਨੇ ਕਿਹਾ,‘‘ਹਾਂ, ਪਿਛਲੇ 5-6 ਸਾਲਾਂ ਵਿਚ ਆਈ. ਪੀ. ਐੱਲ. ਵਿਚ ਇੰਗਲੈਂਡ ਦੇ ਖਿਡਾਰੀਆਂ ਦੀ ਗਿਣਤੀ ਵਧੀ ਹੈ। ਇਹ ਖਿਡਾਰੀਆਂ ਲਈ ਹੀ ਨਹੀਂ, ਸਗੋਂ ਇੰਗਲੈਂਡ ਲਈ ਵੀ ਚੰਗਾ ਹੈ। ਇਸ ਨਾਲ ਉਨ੍ਹਾਂ ਨੂੰ ਨਾ ਸਿਰਫ ਵਿਸ਼ਵ ਪੱਧਰੀ ਪ੍ਰਤੀਯੋਗਿਤਾਵਾਂ ਵਿਚ ਖੇਡਣ ਦਾ ਤਜਰਬਾ ਮਿਲੇਗਾ ਸਗੋਂ ਉਨ੍ਹਾਂ ’ਤੇ ਚੰਗਾ ਪ੍ਰਦਰਸ਼ਨ ਕਰਨ ਦਾ ਲਗਾਤਾਰ ਦਬਾਅ ਵੀ ਰਹੇਗਾ।’’

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh