ਸਚਿਨ ਦੀ ਬਣਾਈ ਪਲੇਇੰਗ ਇਲੈਵਨ ''ਚ ਵਿਰਾਟ ਨਹੀਂ ਸਗੋਂ ਇਹ ਖਿਡਾਰੀ ਹੋਵੇਗਾ ਕਪਤਾਨ

07/16/2019 1:10:55 PM

ਨਵੀਂ ਦਿੱਲੀ : ਭਾਰਤੀ ਟੀਮ ਦੇ ਸਾਬਕਾ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਵਰਲਡ ਦੀ ਬੈਸਟ ਪਲੇਇੰਗ ਇਲੈਵਨ ਦਾ ਐਲਾਨ ਕੀਤਾ ਹੈ | ਸਚਿਨ ਮੁਤਾਬਕ ਅਜਿਹੀ ਟੀਮ ਨੂੰ ਦੁਨੀਆ ਦੀ ਕੋਈ ਵੀ ਟੀਮ ਨਹੀਂ ਹਰਾ ਸਕਦੀ | ਵਰਲਡ ਕੱਪ ਵਿਚ ਇੰਗਲੈਂਡ ਨੇ ਟ੍ਰਾਫੀ 'ਤੇ ਕਬਜਾ ਕੀਤਾ | ਇੰਗਲੈਂਡ ਦੇ ਕਈ ਧਾਕੜ ਖਿਡਾਰੀਆਂ ਦਾ ਜ਼ਬਰਦਸਤ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਜਿਨ੍ਹਾਂ ਨੇ ਸਾਰਿਆਂ ਦਾ ਦਿਲ ਜਿੱਤਿਆ | ਰਵਿੰਦਰ ਜਡੇਜਾ ਹੋਵੇ ਜਾਂ ਕੇਨ ਵਿਲੀਅਮਸਨ ਸਾਰਿਆਂ ਨੇ ਆਪਣੇ ਪ੍ਰਦਰਸ਼ਨ ਨਾਲ ਲੋਕਾਂ ਦਾ ਦਿਲ ਜਿੱਤਿਆ | ਸਚਿਨ ਤੇਂਦੁਲਕਰ ਨੇ ਵਰਲਡ ਕੱਪ ਦੀ ਪਲੇਇੰਗ ਇਲੈਵਨ ਦਾ ਐਲਾਨ ਕੀਤਾ ਜਿਸ ਵਿਚ ਭਾਰਤ ਦੇ 5 ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ |

ਸਚਿਨ ਦੀ ਬਣਾਈ ਪਲੇਇੰਗ ਇਲੈਵਨ

ਸਚਿਨ ਨੇ ਆਪਣੀ ਬਣਾਈ ਪਲੇਇੰਗ ਇਲੈਵਨ ਦਾ ਕਪਤਾਨ ਕੇਨ ਵਿਲੀਅਮਸਨ ਨੂੰ ਬਣਾਇਆ ਜਦਕਿ ਟੀਮ ਵਿਚ ਰੋਹਿਤ ਸ਼ਰਮਾ, ਜਾਨੀ ਬੇਅਰਸਟੋ ਨੂੰ ਸਲਾਮੀ ਬੱਲੇਬਾਜ਼ੀ ਲਈ ਚੁਣਿਆ | ਵਿਰਾਟ ਕੋਹਲੀ ਮੱਧ ਕ੍ਰਮ ਵਿਚ ਦੌੜਾਂ ਬਣਾਉਣ ਲਈ ਅਤੇ ਸ਼ਾਕਿਬ ਅਲ ਹਸਨ, ਬੇਨ ਸਟੋਕਸ, ਹਾਰਦਿਕ ਪੰਡਯਾ ਅਤੇ ਰਵਿੰਦਰ ਜਡੇਜਾ ਨੂੰ ਆਲਰਾਊਾਡਰ ਦੇ ਰੂਪ 'ਚ ਚੁਣਿਆ | ਤੂਫਾਨੀ ਗੇਂਦਬਾਜ਼ਾਂ ਦੇ ਰੂਪ 'ਤ ਮਿਚੇਲ ਸਟਾਰਕ, ਜੋਫਰਾ ਆਰਚਰ ਅਤੇ ਜਸਪ੍ਰੀਤ ਬੁਮਰਾਹ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ |

ਦੇਖੋ ਸਚਿਨ ਦੀ ਪਲੇਇੰਗਲ ਇਲੈਵਨ :
ਰੋਹਿਤ ਸ਼ਰਮਾ, ਜਾਨੀ ਬੇਅਸਟੋ, ਕੇਨ ਵਿਲੀਅਮਸਨ (ਕਪਤਾਨ), ਵਿਰਾਟ ਕੋਹਲੀ, ਸ਼ਾਕਿਬ ਅਲ ਹਸਨ, ਬੇਨ ਸਟੋਕਸ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਮਿਚੇਲ ਸਟਾਰਕ, ਜੋਫਰਾ ਆਰਚਰ ਅਤੇ ਜਸਪ੍ਰੀਮ ਬੁਮਰਾਹ |