4 ਗੇਂਦਾਂ ਖੇਡਦੇ ਹੀ ਕਰੁਣਾਲ ਨੇ ਬਣਾਇਆ IPL ਦਾ ਸਭ ਤੋਂ ਵੱਡਾ ਰਿਕਾਰਡ

10/04/2020 8:12:43 PM

ਸ਼ਾਰਜਾਹ- ਸ਼ਾਰਜਾਹ 'ਚ ਮੁੰਬਈ ਇੰਡੀਅਨਜ਼ ਅਤੇ ਹੈਦਰਾਬਾਦ ਦੇ ਵਿਚਾਲੇ ਮੈਚ ਖੇਡਿਆ ਗਿਆ । ਇਸ ਮੈਚ 'ਚ ਬੱਲੇਬਾਜ਼ਾਂ ਨੇ ਖੂਬ ਦੌੜਾਂ ਬਣਾਈਆਂ । ਇਸ ਮੈਚ ਦੇ ਦੌਰਾਨ ਹੀ ਕਰੁਣਾਲ ਪੰਡਯਾ ਨੇ ਇਕ ਰਿਕਾਰਡ ਆਪਣੇ ਨਾਂ ਕੀਤਾ ਹੈ। 


ਆਈ. ਪੀ. ਐੱਲ. 'ਚ ਸਭ ਤੋਂ ਬੈਸਟ ਸਟ੍ਰਾਈਕ ਰੇਟ
500 (ਕਰੁਣਾਲ ਪੰਡਯਾ: 20 ਦੌੜਾਂ, 4 ਗੇਂਦਾਂ, 2 ਚੌਕੇ, 2 ਛੱਕੇ)
422 (ਕ੍ਰਿਸ ਮੌਰਿਸ: 38 ਦੌੜਾਂ, 9 ਗੇਂਦਾਂ, 4 ਚੌਕੇ, 3 ਛੱਕੇ)
400 (ਐਲਬੀ ਮਾਰਕਲ: 28 ਦੌੜਾਂ, 7 ਗੇਂਦਾਂ, 2 ਚੌਕੇ, 3 ਛੱਕੇ)
387 (ਏ ਬੀ ਡਿਵਿਲੀਅਰਸ: 31 ਦੌੜਾਂ, 8 ਗੇਂਦਾਂ, 3 ਚੌਕੇ, 3 ਛੱਕੇ)
386 (ਬਾਲਚੰਦਰ ਅਖਿਲ: 27 ਦੌੜਾਂ, 7 ਗੇਂਦਾਂ, 2 ਚੌਕੇ, 3 ਛੱਕੇ)
ਇਸ ਦੇ ਨਾਲ, ਇਸ ਮੈਚ ਦੇ ਦੌਰਾਨ ਇਕ ਹੋਰ ਰਿਕਾਰਡ ਬਣ ਗਿਆ ਹੈ। ਆਈ. ਪੀ. ਐੱਲ. 'ਚ ਇਹ ਪਹਿਲਾ ਬਾਰ ਹੋਇਆ ਹੈ ਜਦੋਂ 6 ਬੱਲੇਬਾਜ਼ਾਂ ਨੇ ਇੱਕ ਪਾਰੀ 'ਚ ਘੱਟੋ ਤੋਂ ਘੱਟ 20 ਦੌੜਾਂ ਬਣਾਈਆਂ ਹਨ।
ਡੀ ਕੌਕ 67
ਸੂਰਯਕੁਮਾਰ 27
ਇਸ਼ਾਨ 31
ਹਾਰਦਿਕ 28
ਪੋਲਾਰਡ 25
ਕਰੁਣਾਲ 20 
ਕਰੁਣਾਲ ਨੇ ਇੰਝ ਬਣਾਈਆਂ ਦੌੜਾਂ
ਪਹਿਲੀ ਗੇਂਦ: ਛੱਕਾ
ਦੂਜੀ ਗੇਂਦ: ਚੌਕਾ
ਤੀਜੀ ਗੇਂਦ: ਚੌਕਾ
ਚੌਥੀ ਗੇਂਦ : ਛੱਕਾ
ਜ਼ਿਕਰਯੋਗ ਹੈ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.)-13 ਸੈਸ਼ਨ ਦਾ 17ਵਾਂ ਮੁਕਾਬਲਾ ਸ਼ਾਰਜਾਹ 'ਚ ਮੁੰਬਈ ਇੰਡੀਅਨਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਖੇਡਿਆ ਗਿਆ। ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਨੇ ਹੈਦਰਾਬਾਦ ਨੂੰ 209 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ 'ਚ ਬੱਲੇਬਾਜ਼ੀ ਕਰਨ ਉਤਰੀ ਹੈਦਰਾਬਾਦ ਟੀਮ ਇਹ ਮੈਚ 34 ਦੌੜਾਂ ਨਾਲ ਹਾਰ ਗਈ।

Gurdeep Singh

This news is Content Editor Gurdeep Singh