ਵਰਲਡ ਕੱਪ ਦੌਰਾਨ ਖਿਡਾਰੀਆਂ ਨੂੰ ਇਨ੍ਹਾਂ ਗੱਲਾਂ ਦਾ ਰੱਖਣਾ ਹੋਵੇਗਾ ਧਿਆਨ, ICC ਨੇ ਦਿੱਤੀ ਚਿਤਾਵਨੀ

05/27/2019 11:36:55 AM

ਨਵੀਂ ਦਿੱਲੀ : 30 ਮਈ ਤੋ2 ਇੰਗਲੈਂਡ ਐਂਡ ਵੇਲਸ ਵਿਚ ਸ਼ੁਰੂ ਹੋਣ ਵਾਲੇ 12ਵੇਂ ਆਈ. ਸੀ. ਸੀ. ਵਿਸ਼ਵ ਕੱਪ ਦੌਰਾਨ ਆਈ. ਸੀ. ਸੀ. ਦੀ ਐਂਟੀ ਕਰੱਪਸ਼ਨ ਯੂਨਿਟ ਨੇ ਖਿਡਾਰੀਆਂ ਨੂੰ ਇਨ੍ਹਾਂ ਗੱਲਾਂ ਤੋਂ ਬਚਣ ਲਈ ਕਿਹਾ ਹੈ। ਆਓ ਜਾਣਦੇ ਹਾਂ ਉਹ 7 ਗੱਲਾਂ ਜਿਨ੍ਹਾਂ ਤੋਂ ਖਿਡਾਰੀਆਂ ਨੂੰ ਸਾਵਧਾਨੀ ਵਰਤਣੀ ਹੋਵੇਗੀ।

1 ਅਣਜਾਣ ਲੋਕਾਂ ਨਾਲ ਕਿਸੇ ਵੀ ਤਰ੍ਹਾਂ ਦਾ ਸਬੰਧ ਬਣਾਉਣ ਜਾਂ ਗੱਲ ਕਰਨ ਤੋਂ ਦੂਰ ਰਹਿਣ।

2 ਕਿਸੇ ਵੀ ਅਜਿਹੇ ਵਿਅਕਤੀ ਜਾਂ ਸਮੂਹ ਤੋਂ ਤੋਹਫਾ ਜਾਂ ਮਦਦ ਸਵੀਕਾਰ ਨਾ ਕਰਣ, ਜਿਸਦੀ ਕੀਮਤ 750 ਡਾਲਰ ਜਾਂ ਇਸ ਤੋਂ ਵੱਧ ਹੈ।

3 ਟੀਮ ਦੀ ਗੁਪਤਤਾ ਨੂੰ ਉੱਜਾਗਰ ਕਰਨ ਤੋਂ ਦੂਰ ਰਹਿਣ।

4 ਕਿਸੇ ਵੀ ਆਫਰਸ ਅਤੇ ਅਪ੍ਰੋਚ ਦੇ ਮਾਮਲੇ ਵਿਚ ਤੁਰੰਤ ਟੀਮ ਪ੍ਰਬੰਧਕ ਅਤੇ ਏ. ਸੀ. ਯੂ. ਅਧਿਕਾਰੀ ਨੂੰ ਸੁਚਿਤ ਕਰਨ।

5 ਮੈਚ ਅਧਿਕਾਰੀਆਂ ਨੂੰ ICC ਦੇ ACU ਨੂੰ ਤੁਰੰਤ ਦੱਸਣਾ ਹੋਵੇਗਾ, ਜਦੋਂ ਉਹ ਖਿਡਾਰੀਆਂ ਜਾਂ ਕਿਸੇ ਵੀ ਟੀਮ ਦੇ ਹੋਰ ਮੈਂਬਰ ਨੂੰ ਸ਼ਾਮਲ ਕਰਦਿਆਂ ਕਿਸੇ ਵੀ ਸ਼ੱਕੀ ਕੰਮ ਨੂੰ ਨੋਟਿਸ ਕਰਦੇ ਹਨ।

6 ਟੂਰਨਾਮੈਂਟ ਦੌਰਾਨ ਆਲੇ-ਦੁਆਲੇ ਅਲਰਟ ਅਤੇ ਅਪਡੇਟ ਲਈ ਆਪਣੇ ਫੋਨ 'ਤੇ ਆਈ. ਸੀ. ਸੀ. ਇੰਟੀਗ੍ਰਿਟੀ ਐਪ ਡਾਊਨਲੋਡ ਕਰਨ।

7 ਅਣਜਾਣ ਲੋਕਾਂ ਜਾਂ ਪ੍ਰਸ਼ੰਸਕਾਂ ਨਾਲ ਟੀਮ ਦੀ ਸਰੰਚਨਾ ਜਾਂ ਹੋਰ ਅੰਦਰੂਨੀ ਮੁੱਦਿਆਂ ਦਾ ਖੁਲਾਸਾ ਨਾ ਕਰਨ।