ਆਪਣੀਆਂ ਮੰਗਾਂ ''ਤੇ ਨਹੀਂ ਝੁਕਣਗੇ ਖਿਡਾਰੀ : ਵਾਰਨਰ

06/20/2017 11:12:19 AM

ਸਿਡਨੀ— ਸਟਾਰ ਬੱਲੇਬਾਜ਼ ਡੇਵਿਡ ਵਾਰਨਰ ਨੇ ਚਿਤਾਵਨੀ ਦਿੱਤੀ ਹੈ ਕਿ ਆਸਟ੍ਰੇਲੀਆਈ ਖਿਡਾਰੀ ਕੁੜੱਤਣ ਭਰੇ ਤਨਖਾਹ ਵਿਵਾਦ ਵਿਚ ਪਿੱਛੇ ਨਹੀਂ ਹਟਣਗੇ, ਜਿਸ ਨਾਲ ਆਗਾਮੀ ਦੌਰਿਆਂ 'ਤੇ ਖਤਰੇ ਦੇ ਬੱਦਲ ਮੰਡਰਾਉਣ ਲੱਗੇ ਹਨ। 
ਕ੍ਰਿਕਟ ਆਸਟ੍ਰੇਲੀਆ ਤੇ ਆਸਟ੍ਰੇਲੀਆਈ ਕ੍ਰਿਕਟਰਸ ਸੰਘ ਵਿਚਾਲੇ ਨਵੇਂ ਐੱਮ. ਓ. ਯੂ. ਨੂੰ ਲੈ ਕੇ 30 ਜੂਨ ਦੀ ਸਮਾਂ ਸੀਮਾ ਨੇੜੇ ਆ ਰਹੀ ਹੈ ਤੇ ਅਜਿਹੇ ਵਿਚ ਰਾਸ਼ਟਰੀ ਟੀਮ ਦੇ ਉਪ ਕਪਤਾਨ ਵਾਰਨਰ ਨੇ ਕਿਹਾ ਹੈ ਕਿ ਖਿਡਾਰੀ ਆਪਣੀਆਂ ਮੰਗਾਂ ਤੋਂ ਪਿੱਛੇ ਨਹੀਂ ਹਟਣਗੇ। 
ਵਾਰਨਰ ਨੇ ਚੈਨਲ ਨਾਈਨ ਨਾਲ ਕਿਹਾ, ''ਇਕ ਜੁਲਾਈ ਤੋਂ ਅਸੀਂ ਬੇਰੋਜ਼ਗਾਰ ਹੋ ਜਾਵਾਂਗੇ। ਸਾਨੂੰ ਇਸ ਦੀ ਧਮਕੀ ਦਿੱਤੀ ਜਾ ਰਹੀ ਹੈ। ਅਸੀਂ  ਉਮੀਦ ਕਰਦੇ ਹਾਂ ਕਿ ਸਮਝੌਤਾ ਹੋ ਜਾਵੇਗਾ, ਇਹ ਅਜੀਬ ਸਥਿਤੀ ਹੈ।''
ਆਸਟ੍ਰੇਲੀਆ ਨੇ ਅਗਸਤ ਵਿਚ ਬੰਗਲਾਦੇਸ਼ ਦਾ ਦੌਰਾ ਕਰਨਾ ਹੈ, ਜਿਸ ਦੇ ਲਈ ਟੀਮ ਵੀ ਐਲਾਨ ਹੋ ਗਈ ਹੈ।