ਪਿਸਟੋਰੀਅਸ ਦੀ ਸਜ਼ਾ ਹੋਈ ਦੁੱਗਣੀ

11/24/2017 10:53:53 PM

ਜੌਹਾਨਸਬਰਗ— ਦੱਖਣੀ ਅਫਰੀਕਾ ਦੀ ਇਕ ਅਪੀਲੀ ਅਦਾਲਤ ਨੇ ਆਪਣੀ ਗਰਲਫ੍ਰੈਂਡ ਰੀਵਾ ਸਟੀਨਕੈਪ ਦੀ ਹੱਤਿਆ ਦੇ ਦੋਸ਼ੀ ਪੈਰਾਲੰਪਿਕ ਚੈਂਪੀਅਨ ਆਸਕਰ ਪਿਸਟੋਰੀਅਸ ਦੀ ਸਜ਼ਾ ਵਧਾ ਕੇ 13 ਸਾਲ 5 ਮਹੀਨੇ ਦੀ ਕਰ ਦਿੱਤੀ।  ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਬਲੋਮਫੋਂਟੇਨ ਵਿਚ ਸੁਪਰੀਮ ਕੋਰਟ ਆਫ ਅਪੀਲ ਨੇ ਬਲੇਡ ਰਨਰ ਪਿਸਟੋਰੀਅਸ ਦੀ ਸਜ਼ਾ ਦੁੱਗਣੀ ਤੋਂ ਵੱਧ ਕਰ ਦਿੱਤੀ। ਉਸ ਤੋਂ ਪਹਿਲਾਂ ਉਸ ਨੂੰ 6 ਸਾਲ ਦੀ ਸਜ਼ਾ ਸੁਣਾਈ ਗਈ ਸੀ। ਅਭਿਯੋਜਕਾਂ ਨੇ ਦਲੀਲ ਦਿੱਤੀ ਕਿ ਆਪਣੀ ਗਰਲਫ੍ਰੈਂਡ ਨੂੰ ਮਾਰਨ ਤੋਂ ਬਾਅਦ ਪਿਸਟੋਰੀਅਰਸ ਦੇ ਵਤੀਰੇ ਵਿਚ ਕਦੇ ਵੀ ਨਜ਼ਰ ਨਹੀਂ ਆਇਆ ਕਿ ਉਸ ਨੂੰ ਕੋਈ ਅਫਸੋਸ ਹੈ। 
ਪਿਸਟੋਰੀਅਰਸ ਨੇ ਸਟੀਨਕੈਪ ਦੀ ਹੱਤਿਆ 2013 ਨੂੰ ਵੈਲੇਨਟਾਈਨ ਡੇ 'ਤੇ ਕੀਤੀ ਸੀ। ਉਸ ਨੂੰ ਬਾਥਰੂਮ ਦੇ ਟਾਈਲੇਟ ਦੇ ਦਰਵਾਜ਼ੇ ਤੋਂ ਚਾਰ ਗੋਲੀਆਂ ਮਾਰੀਆਂ ਗਈਆਂ ਸਨ। ਬਾਅਦ ਵਿਚ ਪਿਸਟੋਰੀਅਸ ਨੇ ਕਿਹਾ ਕਿ ਗਲਤੀ ਨਾਲ ਉਸ ਸਮਝਿਆ ਸੀ ਕਿ ਕੋਈ ਚੋਰ ਵੜ ਆਇਆ ਹੈ।