ਪਿਸਟਲ ਨਿਸ਼ਾਨੇਬਾਜ਼ ਭਾਵੇਸ਼ ਨੇ ਮੰਗੀ ਮੁਆਫੀ, ਓਲੰਪਿਕ ਟ੍ਰਾਇਲ ’ਚ ਮਿਲੀ ਜਗ੍ਹਾ

03/27/2024 8:09:09 PM

ਨਵੀਂ ਦਿੱਲੀ– ਰਾਸ਼ਟਰੀ ਸੰਘ ਨੂੰ ਸੂਚਿਤ ਕੀਤੇ ਬਿਨਾਂ ਪਿਛਲੇ ਸਾਲ ਦਸੰਬਰ ਵਿਚ ਏਸ਼ੀਆ ਓਲੰਪਿਕ ਕੁਆਲੀਫਾਇਰ ਦੇ ਤਿਆਰੀ ਕੈਂਪ ਨੂੰ ਛੱਡਣ ਵਾਲੇ ਪਿਸਟਲ ਨਿਸ਼ਾਨੇਬਾਜ਼ ਨੂੰ ਮੁਆਫੀ ਮੰਗਣ ਤੋਂ ਬਾਅਦ ਪੈਰਿਸ ਓਲੰਪਿਕ ਲਈ ਹੋਣ ਵਾਲੇ ਟ੍ਰਾਇਲ ਵਿਚ ਸ਼ਾਮਲ ਕਰ ਲਿਆ ਗਿਆ ਹੈ। ਇਸ ਟ੍ਰਾਇਲ ਦਾ ਆਯੋਜਨ ਅਪ੍ਰੈਲ ਤੇ ਮਈ ’ਚ ਕ੍ਰਮਵਾਰ ਦਿੱਲੀ ਤੇ ਭੋਪਾਲ ਵਿਚ ਹੋਵੇਗਾ।
25 ਮੀਟਰ ਰੈਪਿਡ-ਫਾਇਰ ਪ੍ਰਤੀਯੋਗਿਤਾ ’ਚ ਚਣੌਤੀ ਪੇਸ਼ ਕਰਨ ਨਵਾਲੇ ਭਾਵੇਸ਼ ਸ਼ੇਖਾਵਤ ਨੇ 29 ਦਸੰਬਰ (2023) ਨੂੰ ਕੈਂਪ ਛੱਡ ਦਿੱਤਾ ਸੀ। ਇਸ ਤੋਂ ਬਾਅਦ 4 ਜਨਵਰੀ ਤਕ ਉਸ ਨਾਲ ਸੰਪਰਕ ਨਹੀਂ ਕੀਤਾ ਜਾ ਸਕਿਆ ਸੀ। ਭਾਰਤੀ ਰਾਸ਼ਟਰੀ ਰਾਈਫਲ ਸੰਘ (ਐੱਨ. ਆਰ. ਏ. ਆਈ.) ਨੂੰ ਜਕਾਰਤਾ ਵਿਚ ਓਲੰਪਿਕ ਕੁਆਲੀਫਾਇਰ ਲਈ ਉਸਦੀ ਜਗ੍ਹਾ ਦੂਜੇ ਨਿਸ਼ਾਨੇਬਾਜ਼ ਨੂੰ ਟੀਮ ਵਿਚ ਸ਼ਾਮਲ ਕਰਨਾ ਪਿਆ ਸੀ।

Aarti dhillon

This news is Content Editor Aarti dhillon