ਸਰੀਰਕ ਤੌਰ ''ਤੇ ਅਸੀਂ ਜ਼ਿਆਦਾ ਮਜ਼ਬੂਤ : ਸ਼੍ਰੀਕਾਂਤ

10/29/2017 12:33:48 PM

ਪੈਰਿਸ, (ਬਿਊਰੋ)— ਭਾਰਤੀ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ ਫ੍ਰੈਂਚ ਓਪਨ ਸੁਪਰ ਸੀਰੀਜ਼ ਦੇ ਫਾਈਨਲ 'ਚ ਜਗ੍ਹਾ ਬਣਾਉਣ ਦੇ ਬਾਅਦ ਕਿਹਾ ਕਿ ਹੁਣ ਭਾਰਤੀ ਬੈਡਮਿੰਟਨ ਖਿਡਾਰੀ ਮੁਕਾਬਲੇਬਾਜ਼ੀ ਦੇ ਮੁਕਾਬਲੇ ਸਰੀਰਕ ਤੌਰ 'ਤੇ ਵੱਧ ਮਜ਼ਬੂਤ ਹਨ ਅਤੇ ਉਨ੍ਹਾਂ 'ਚ ਲੰਬੇ ਸਮੇ ਤੱਕ ਖੇਡਣ ਦੀ ਸਮਰਥਾ ਦੂਜਿਆਂ ਤੋਂ ਜ਼ਿਆਦਾ ਹੈ। ਇਸ ਸਾਲ ਇੰਡੋਨੇਸ਼ੀਆ, ਆਸਟਰੇਲੀਆ ਅਤੇ ਡੈਨਮਾਰਕ ਓਪਨ 'ਚ ਜਿੱਤ ਦਰਜ ਕਰਨ ਵਾਲੇ ਸ਼੍ਰੀਕਤ ਇੱਥੇ ਸੈਮੀਫਾਈਨਲ 'ਚ ਹਮਵਤਨ ਐੱਚ.ਐੱਸ. ਪ੍ਰਣਯ ਨੂੰ 14-21, 21-19-21-18 ਨਾਲ ਹਰਾ ਕੇ ਇਕ ਸੈਸ਼ਨ 'ਚ ਪੰਜ ਵੱਡੇ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚਣ ਵਾਲੇ ਪਹਿਲੇ ਭਾਰਤੀ ਬਣੇ।

ਉਨ੍ਹਾਂ ਨੇ ਜਿੱਤ ਦਾ ਸਿਹਰਾ ਇੰਡੋਨੇਸ਼ੀਆਈ ਕੋਚ ਮੁਲਯੋ ਹਾਨਦੇਯੋ ਨੂੰ ਦਿੰਦੇ ਹੋਏ ਕਿਹਾ, ''ਹੁਣ ਸਾਡੀ ਮਾਨਸਿਕਤਾ ਅਜਿਹੀ ਬਣ ਗਈ ਹੈ ਕਿ ਅਸੀਂ ਲੰਬੇ ਮੈਚ ਤੋਂ ਨਹੀਂ ਡਰਦੇ ਅਤੇ ਇਸ ਨਾਲ ਦੂਜੇ ਖਿਡਾਰੀਆਂ ਦਾ ਮੁਕਾਬਲੇ ਸਾਡੇ ਪੱਖ ਮਜ਼ਬੂਤ ਰਹਿੰਦਾ ਹੈ।'' ਉਨ੍ਹਾਂ ਕਿਹਾ, ''ਜੇਕਰ ਤੁਸੀਂ ਚੀਨੀ ਖਿਡਾਰੀਆਂ ਦੇ ਖਿਲਾਫ ਖੇਡਦੇ ਹੋ ਤਾਂ ਤੁਹਾਨੂੰ ਲੰਬੇ ਸਮੇਂ ਤੱਕ ਖੇਡਣ ਦੇ ਲਈ ਤਿਆਰ ਰਹਿਣਾ ਹੋਵੇਗਾ। ਹੁਣ ਅਸੀਂ ਇਸ ਲਈ ਤਿਆਰ ਹਾਂ। ਮੈਨੂੰ ਲਗਦਾ ਹੈ ਕਿ ਅਸੀਂ ਸਰੀਰਕ ਤੌਰ 'ਤੇ ਕਿਸੇ ਵੀ ਖਿਡਾਰੀ ਤੋਂ ਜ਼ਿਆਦਾ ਮਜ਼ਬੂਤ ਹਾਂ।''