ਪੀ.ਸੀ.ਬੀ ਵਿਸ਼ਵ ਇਲੈਵਨ ਟੀਮ ਦੀ ਮੇਜਬਾਨੀ 'ਤੇ ਕਰੇਗਾ 30 ਲੱਖ ਡਾਲਰ ਖਰਚ

08/28/2017 11:04:57 PM

ਕਰਾਚੀ— ਪਾਕਿਸਤਾਨ ਕ੍ਰਿਕਟ ਬੋਰਡ ਅਗਲੇ ਮਹੀਨੇ ਲਾਹੌਰ 'ਚ ਵਿਸ਼ਵ ਇਲੈਵਨ ਟੀਮ ਦੀ ਮੇਜਬਾਨੀ 'ਤੇ 30 ਲੱਖ ਡਾਲਰ ਖਰਚ ਕਰੇਗਾ। ਇਸ ਦੌਰਾਨ ਗਦਾਫੀ ਸਟੇਡੀਅਮ ਟੀ-20 ਪ੍ਰਦਰਸ਼ਨੀ ਮੈਚ ਖੇਡੇ ਜਾਣਗੇ। ਇਕ ਅਧਿਕਾਰੀ ਨੇ ਕਿਹਾ ਕਿ ਪੀ.ਸੀ.ਬੀ. ਇਸ ਸੀਰੀਜ਼ ਨਾਲ ਲਾਭ ਕਮਾਉਣਾ ਨਹੀਂ ਚਾਹੁੰਦਾ। ਸਾਨੂੰ ਇਸ ਦੇਸ਼ 'ਚ ਕੌਮਾਂਤਰੀ ਕ੍ਰਿਕਟ ਦੀ ਬਹਾਲੀ ਦੀ ਦਿਸ਼ਾ 'ਚ ਪਹਿਲੇ ਵੱਡੇ ਕਦਮ ਦੇ ਤੌਰ 'ਤੇ ਦੇਖ ਰਹੇ ਹਾਂ।
ਉਨ੍ਹਾ ਨੇ ਕਿਹਾ ਕਿ ਪ੍ਰਸਾਰਣ ਅਧਿਕਾਰ ਪ੍ਰਯੋਜਨ ਅਤੇ ਟਿਕਟਾਂ ਤੋਂ ਲਾਗਤ ਵਸੂਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਪੀ.ਸੀ.ਬੀ. ਖਿਡਾਰੀਆਂ ਨੂੰ ਇਸ ਸੰਖੇਪ ਦੌਰੇ ਦੇ ਲਈ 75000 ਡਾਲਰ ਤੋਂ ਇਕ ਲੱਖ ਡਾਲਰ 'ਚ ਦੇ ਰਿਹਾ ਹੈ। ਕਿਸੀ ਵੀ ਟੈਸਟ ਟੀਮ ਨੇ 2009 'ਚ ਸ਼੍ਰੀਲੰਕਾਈ ਟੀਮ ਦੀ ਬੱਸ 'ਤੇ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਦਾ ਦੌਰਾ ਨਹੀਂ ਕੀਤਾ।